ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਰਣਜੀਤ ਆਈ ਹਸਪਤਾਲ ਦੇ ਦੋ ਸਾਲ ਪੂਰੇ ਹੋਣ `ਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।ਹਰਜੀਤ ਸਿੰਘ ਅਰੋੜਾ, ਡਾਕਟਰ ਇੰਦਰਮਨਜੋਤ ਸਿੰਘ, ਡਾਕਟਰ ਇੰਦਰਜੋਤ ਕੌਰ ਦੀ ਦੇਖ-ਰੇਖ ਹੇਠ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਧਾਰਮਿਕ ਸਮਾਗਮ ਸੁਸਾਇਟੀ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਜਗਜੀਤ ਸਿੰਘ, ਦਲਵੀਰ ਸਿੰਘ ਬਾਬਾ ਸਰਪ੍ਰਸਤ ਦੀ ਅਗਵਾਈ ਵਿੱਚ ਕੀਤਾ ਗਿਆ।ਸਮਾਗਮ ਦੀ ਆਰੰਭਤਾ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਉਪਰੰਤ ਚਰਨਜੀਤ ਸਿੰਘ ਚੰਨੀ, ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੁੱਖ ਸਿੰਘ, ਹਰਫੂਲ ਸਿੰਘ , ਗੁਰਿੰਦਰਵੀਰ ਸਿੰਘ ਅਤੇ ਗੁਰਿੰਦਰ ਸਿੰਘ ਗੁਜਰਾਲ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਇਸ ਮੌਕੇ ਡਾ: ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਨਾਲ ਰਾਜਬੀਰ ਸਿੰਘ, ਤਿਲਕ ਰਾਜ ਅੰਮ੍ਰਿਤਸਰ ਤੋਂ ਅਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਪਿੰਗਲਵਾੜਾ ਸ਼ਾਖਾ ਸੰਗਰੂਰ, ਮਾਸਟਰ ਸਤਪਾਲ ਸ਼ਰਮਾ ਵਿਸ਼ੇਸ਼ ਤੌਰ `ਤੇ ਪਹੁੰਚੇ।ਪ੍ਰੀਤਇੰਦਰ ਜੀਤ ਕੌਰ ਸਾਬਕਾ ਜਿਲ੍ਹਾ ਅਟਾਰਨੀ, ਰੁਪਿੰਦਰ ਕੌਰ, ਡਾ: ਨਿਰਮਲ ਸਿੰਘ, ਡਾ: ਸਤਪ੍ਰੀਤ ਸਿੰਘ, ਡਾ: ਅਮਨਪ੍ਰੀਤ ਕੌਰ, ਐਡਵੋਕੇਟ ਤਾਰਨ ਸਿੰਘ ਨੇ ਹਾਜ਼ਰ ਹੋ ਕੇ ਸ਼ੁਭਕਾਮਨਾਵਾਂ ਦਿੱਤੀਆਂ।ਡਾ: ਇੰਦਰਜੋਤ ਕੌਰ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਹਸਪਤਾਲ ਬਾਰੇ ਦੱਸਿਆ ਕਿ ਸਾਡੇ ਕੋਲ ਸਾਰੀਆਂ ਆਧੁਨਿਕ ਮਸ਼ੀਨਾਂ ਹਨ ਜਿਸ ਕਰਕੇ ਮਰੀਜ਼ਾਂ ਨੂੰ ਹੁਣ ਪੀ.ਜੀ.ਆਈ ਜਾਣ ਦੀ ਲੋੜ ਨਹੀਂ ਅਤੇ ਸਾਰਾ ਇਲਾਜ ਇੱਕ ਛੱਤ ਥੱਲੇ ਹੀ ਕੀਤਾ ਜਾਂਦਾ ਹੈ।ਇਸ ਹਸਪਤਾਲ ਵਿੱਚ ਨੰਵੇਂ ਜ਼ੰਮੇ ਬੱਚੇ ਦੀਆਂ ਅੱਖਾਂ ਚੈਕ ਕਰਨ ਦਾ ਵੀ ਖਾਸ ਪ੍ਰਬੰਧ ਹੈ।ਕਾਲਾ ਮੋਤੀਆ ਲਈ ਸ਼ੂਗਰ ਕਾਰਨ ਖਰਾਬ ਹੋਇਆ ਪੜਦੇ ਆਦਿ ਦਾ ਇਲਾਜ਼ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਓਸਿਟੀ ਮਸ਼ੀਨ ਸੰਗਰੂਰ ਦੇ ਕੇਵਲ ਇਸੇ ਹਸਪਤਾਲ ਵਿੱਚ ਹੈ।ਰਾਜਬੀਰ ਸਿੰਘ ਅੰਮ੍ਰਿਤਸਰ ਨੇ ਡਾਕਟਰ ਇੰਦਰਜੀਤ ਕੌਰ ਦੇ ਇਸ ਪ੍ਰੀਵਾਰ ਵਲੋਂ ਸਿਹਤ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਸੁਸਾਇਟੀ ਵਲੋਂ ਡਾਕਟਰ ਇੰਦਰਜੋਤ ਕੌਰ ਅਤੇ ਪ੍ਰੀਵਾਰ ਦਾ ਸਨਮਾਨ ਸੁਸਾਇਟੀ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਗੁਰਿੰਦਰ ਸਿੰਘ ਗੁਜਰਾਲ, ਅਵਤਾਰ ਸਿੰਘ, ਜਗਜੀਤ ਸਿੰਘ ਭਿੰਡਰ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕੀਤਾ।ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਨੇ ਰਣਜੀਤ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ।ਸਮਾਗਮ ਲਈ ਭਾਈ ਪ੍ਰਗਟ ਸਿੰਘ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ, ਈਮਾਨਪ੍ਰੀਤ ਸਿੰਘ, ਅਮਰਿੰਦਰ ਸਿੰਘ ਮੋਖਾ, ਗੁਰਪ੍ਰੀਤ ਸਿੰਘ, ਗੁਰਕੰਵਲ ਸਿੰਘ, ਹਰਭਜਨ ਸਿੰਘ ਭੱਟੀ, ਰਾਜਿੰਦਰ ਪਾਲ ਸਿੰਘ, ਹਰਿੰਦਰਵੀਰ ਸਿੰਘ ਅਤੇ ਹਸਪਤਾਲ ਸਟਾਫ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …