ਅੰਮ੍ਰਿਤਸਰ, 22 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਆਸਟਰੇਲੀਆ-ਅਧਾਰਿਤ ਮਾਈਕ੍ਰੋਸਾਫਟ ਭਾਈਵਾਲ
ਕੰਪਨੀ ਏ.ਓ.ਐਸ.ਸੀ ਟੈਕਨੌਲੋਜੀ `ਚ ਪਲੇਸਮੈਂਟ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਇਹ ਕੰਪਨੀ ਐਪਲੀਕੇਸ਼ਨ ਅਤੇ ਸਾਫਟਵੇਅਰ ਡਿਵੈਲਪਮੈਂਟ ਵਿੱਚ ਵਿਆਪਕ ਹੱਲ ਪੇਸ਼ ਕਰਦੀ ਹੈ ਅਤੇ ਆਫਸ਼ੋਰ ਅਕਾਊਂਟਿੰਗ ਅਤੇ ਬੁਕ ਕੀਪਿੰਗ ਵਿੱਚ ਪੇਸ਼ੇਵਰ ਸੇਵਾਵਾਂ ਪ੍ਰਦਾਨ ਕਰਦੀ ਹੈ।ਕਾਲਜ ਪਲੇਸਮੈਂਟ ਡਰਾਈਵ ਦੌਰਾਨ ਭਰਤੀ ਪੈਨਲ ਵਲੋਂ 14 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ।ਜਿਸ ਵਿੱਚ ਤਕਨੀਕੀ ਟੈਸਟ ਅਤੇ ਐਚ.ਆਰ ਇੰਟਰਵਿਊ ਸ਼ਾਮਲ ਸੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ `ਤੇ ਵਧਾਈ ਦਿੱਤੀ ਅਤੇ ਡੀਨ ਪਲੇਸਮੈਂਟ ਮਨੋਜ ਪੁਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media