Tuesday, September 22, 2026

ਸ਼ਾਹਪੁਰ ਕਲਾਂ ਵਿਖੇ ਸਰਬ ਸਾਂਝਾ ਵਿਚਾਰ ਮੰਚ ਦੇ ਸਹਿਯੋਗ ਨਾਲ ਮਨਾਇਆ ਤੀਆਂ ਦਾ ਤਿਉਹਾਰ

ਸੰਗਰੂਰ, 18 ਅਗਸਤ (ਜਗਸੀਰ ਲੌਂਗੋਵਾਲ) – ਸਰਬ ਸਾਂਝਾ ਵਿਚਾਰ ਮੰਚ ਦੇ ਵਿਸ਼ੇਸ਼ ਸਹਿਯੋਗ ਨਾਲ ਮੈਡਮ ਜੁਗਰਾਜ ਕੌਰ ਦੀ ਅਗਵਾਈ ‘ਚ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਪਿੰਡ ਦੀਆਂ ਧੀਆਂ ਨੇ ਤੀਆਂ ‘ਤੇ ਲੋਕ ਗੀਤ ਅਤੇ ਗਿੱਧੇ ਦੀ ਧਮਾਲ ਪਾ ਕੇ ਖੁੁਸ਼ੀਆਂ ਸਾਂਝੀਆਂ ਕੀਤੀਆਂ।ਸਮਾਗਮ ਵਿੱਚ ਬੀਬੀ ਭਾਨੀ ਪਬਲਿਕ ਸਕੂਲ ਲੌਗੋਂਵਾਲ ਪ੍ਰਿੰਸੀਪਲ ਮੈਡਮ ਕਿਰਨਜੀਤ ਕੌਰ ਤੇ ਕਾਂਗਰਸ ਪਾਰਟੀ ਸੀਨੀਅਰ ਆਗੂ ਕਰਮਜੀਤ ਕੌਰ ਸੇਰੋਂ ਨੇ ਸ਼ਿਰਕਤ ਕੀਤੀ।ਉਨਾਂ ਕਿਹਾ ਕਿ ਅੱਜ ਦੀ ਯੁਵਾ ਪੀੜੀ ਨੂੰ ਸੱਭਿਆਚਾਰ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਇਸ ਤਰ੍ਰਾਂ ਦੇ ਤਿਉਹਾਰ ਮਨਾਉਣੇ ਬਹੁਤ ਜ਼ਰੂਰੀ ਹੈ।
ਇਸ ਮੋਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਸ਼ਾਹਪੁਰ, ਸਰਬ ਸਾਂਝਾ ਵਿਚਾਰ ਮੰਚ ਦੇ ਚੇਅਰਮੈਨ ਚਮਕੋਰ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਟੋਨੀ, ਬਲਾਕ ਸੰਮਤੀ ਮੈਬਰ ਸੁਖਵੀਰ ਸਿੰਘ ਸ਼ਾਹਪੁਰ ਅਤੇ ਮੈਡਮ ਜੁਗਰਾਜ ਕੌਰ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਮੰਜੀ ਸਾਹਿਬ ਸ਼ਾਹਪੁਰ ਕਲਾਂ ਦੀ ਲੋਕਲ ਕਮੇਟੀ ਵਲੋਂ ਧੀਆਂ ਭੈਣਾਂ ਲਈ ਚੌਲਾਂ ਦਾ ਲੰਗਰ ਲਗਾਇਆ ਗਿਆ।

 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …