Sunday, May 25, 2025
Breaking News

ਲਿਟਲ ਸਟਾਰ ਬਚਪਨ ਪਲੇਅ ਅਤੇ ਹਾਈਟਸ ਐਂਡ ਹਾਈਟਸ ਸਕੂਲ ਵਿਖੇ ਅਜ਼ਾਦੀ ਦਿਹਾੜਾ ਮਨਾਇਆ

ਸੰਗਰੂਰ, 18 ਅਗਸਤ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਪਲੇਅ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਅਜ਼ਾਦੀ ਦਿਹਾੜਾ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਸਕੂਲ ਮੁਖੀ ਮਿਸਿਜ਼ ਪ੍ਰਿੰਕਾ ਬਾਂਸਲ ਦੀ ਅਗਵਾਈ ਹੇਠ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਮਿਸਟਰ ਸੰਜੇ ਸਿੰਗਲਾ ਨੇ ਤਿਰੰਗਾ ਲਹਿਰਾ ਕੇ ਕੀਤੀ। ਪ੍ਰਿੰਸੀਪਲ ਪ੍ਰਿਅੰਕਾ ਬੰਸਲ ਨੇ ਬੱਚਿਆਂ ਨੂੰ 15 ਅਗਸਤ ਦੀ ਮਹੱਤਤਾ ਬਾਰੇ ਦੱਸਿਆ ਕਿ ਪਹਿਲੀ ਵਾਰ 15 ਅਗਸਤ ਨੂੰ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ ਤੋਂ 16 ਅਗਸਤ ਨੂੰ ਤਿਰੰਗਾ ਝੰਡਾ ਲਹਿਰਾਇਆ ਸੀ।ਇਸ ਸੁਤੰਤਰਤਾ ਦਿਵਸ `ਤੇ, ਆਓ ਆਪਣੇ ਆਪ ਨੂੰ ਆਜ਼ਾਦੀ, ਏਕਤਾ ਅਤੇ ਤਰੱਕੀ ਦੀਆਂ ਕਦਰਾਂ-ਕੀਮਤਾਂ ਲਈ ਸਮਰਪਿਤ ਕਰੀਏ।ਬੱਚਿਆਂ ਨੇ ਰਾਸ਼ਟਰ ਗਾਣ ਪੇਸ਼ ਕੀਤਾ ਅਤੇ ਕਵਿਤਾ ਉਚਾਰਨ, ਦੇਸ਼ ਭਗਤੀ ਦੇ ਗੀਤ, ਭਾਸ਼ਣ ਅਤੇ ਨਾਟਕ ਆਦਿ ਗਤੀਵਿਧੀਆਂ ਪੇਸ਼ ਕੀਤੀਆਂ।ਸੁਤੰਤਰਤਾ ਦਿਵਸ ਦੀ ਖੁਸ਼ੀ ‘ਚ ਬੱਚਿਆਂ ਨੂੰ ਲੱਡੂ ਵੰਡੇ ਗਏ।
ਇਸ ਮੌਕੇ ਮੈਡਮ ਮੀਨੂ ਸ਼ਰਮਾ, ਮਹਿਕ ਸ਼ਰਮਾ, ਸਮੀਨਾ ਖਾਂ, ਮਨਪ੍ਰੀਤ ਕੌਰ, ਸੋਨਮ ਸ਼ਰਮਾ, ਮਨੀਸ਼ਾ ਸ਼ਰਮਾ, ਮਨਪ੍ਰੀਤ ਕੌਰ, ਰਮਾ ਰਾਣੀ, ਇੰਦਰਜੀਤ ਕੌਰ, ਸੈਫਾਲੀ ਗੋਇਲ, ਆਸ਼ਾ ਰਾਣੀ, ਵੀਰਪਾਲ ਕੌਰ, ਹੀਨਾ ਗਰਗ, ਹਿਮਾਨੀ ਬਾਂਸਲ, ਸੋਮਾ ਕੌਰ, ਰਜ਼ੀਨਾ ਸ਼ਰਮਾ, ਰਮਾ ਰਾਣੀ, ਡੀ.ਪੀ ਦਰਵਾਰਾ ਸਿੰਘ ਮੌਜ਼ੂਦ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …