Sunday, February 1, 2026

ਭਵਨਜ਼ ਐਸ.ਐਲ ਵਿਖੇ ਸ਼ਤਾਬਦੀ ਮਾਸਿਕ ਸੱਭਿਆਚਾਰਕ ਪ੍ਰੋਗਰਾਮ “ਕਲਾ ਸ਼ਤਕ ਉਤਸਵ” ਮਨਾਇਆ

ਮੁੱਖ ਮਹਿਮਾਨ ਵਜੋਂ ਪੁੱਜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਭਵਨਜ਼ ਐਸ.ਐਲ ਪਬਲਿਕ ਸਕੂੂਲ ਦੇ ਵਿਹੜੇ ‘ਚ 100ਵੇਂ ਮਾਸਿਕ ਸੱਭਿਆਚਾਰਕ ਪ੍ਰੋਗਰਾਮ `ਕਲਾ ਸ਼ਤਕ ਉਤਸਵ` ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।
ਸਕੂਲ ਪ੍ਰਬੰਧਕੀ ਕਮੇਟੀ ਦੀ ਤਰਫੋਂ ਭਵਨਸ਼ ਕਲਾ ਕੇਂਦਰ ਦੇ ਕੋਆਰਡੀਨੇਟਰ ਵਿਨੋਦ ਸ਼ਰਮਾ ਨੇ ਹਾਜ਼ਰੀਨ ਦਾ ਰਸਮੀ ਸਵਾਗਤ ਕੀਤਾ।ਮੁੱਖ ਮਹਿਮਾਨ ਵਜੋਂ ਪੁੱਜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।ਸਾਰੇ ਗਾਇਕਾਂ ਨੇ ਆਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ।
ਸਕੂਲ ਦੇ ਡਾਂਸ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਡਾਂਸ ਫਿਊਜ਼ਨ ਦੀ ਵਿਸ਼ੇਸ਼ ਪੇਸ਼ਕਾਰੀ ਵੀ ਕੀਤੀ ਗਈ।ਮੁੱਖ ਮਹਿਮਾਨ ਗੁਰਜੀਤ ਸਿੰਘ ਔਜਲਾ ਨੇ ਗਾਇਕਾਂ ਦੀ ਸ਼ਲਾਘਾ ਕੀਤੀ ਅਤੇ ਸਕੂਲ ਵਿੱਚ ਅਜਿਹੇ ਸਮਾਗਮ ਕਰਵਾਉਣ ਲਈ ਚੇਅਰਮੈਨ ਅਵਿਨਾਸ਼ ਮਹਿੰਦਰੂ ਅਤੇ ਡਾਇਰੈਕਟਰ ਡਾ: ਅਨੀਤਾ ਭੱਲਾ ਅਤੇ ਹੋਰ ਮੈਂਬਰਾਂ ਦਾ ਧੰਨਵਾਦ ਕੀਤਾ।ਚੇਅਰਮੈਨ ਅਵਿਨਾਸ਼ ਮਹਿੰਦਰੂ ਨੇ ਕਿਹਾ ਕਿ ਭਵਨ ਕਲਾ ਕੇਂਦਰ ਨਾਲ ਜੁੜੇ ਸਾਰੇ ਕਲਾਕਾਰਾਂ ਵਲੋਂ ਇਹ 100ਵਾਂ ਸਮਾਗਮ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
ਇਸ ਉਪਰੰਤ ਬਾਲੀ, ਸ਼੍ਰੀਮਤੀ ਅਨੁਪਮਾ, ਸ਼੍ਰੀਮਤੀ ਇੰਦੂ ਬਾਲਾ ਸਹਿਗਲ, ਰਮੇਸ਼ ਭਗਤ, ਸ਼੍ਰੀਮਤੀ ਰਿਚਾ ਜੁਨੇਜਾ, ਹਰਿੰਦਰ ਧਵਨ, ਡਾ: ਏ.ਕੇ ਭੰਡਾਰੀ, ਡਾ: ਮ੍ਰਿਦੂ, ਵਿਨੈ, ਸ਼੍ਰੀਮਤੀ ਮਹਿਕ ਮਲਹੋਤਰਾ, ਵਿਨੋਦ ਸ਼ਰਮਾ, ਅਸ਼ੋਕ ਸੇਠੀ, ਵਿਕਰਮ, ਅਜੇ ਸਹਿਗਲ, ਤਜਿੰਦਰ, ਦੀਪਕ, ਸ਼੍ਰੀਮਤੀ ਭਾਨੂ, ਸ਼੍ਰੀਮਤੀ ਸਿੰਮੀ ਹਾਜ਼ਰ ਸਨ।ਮੁੱਖ ਮਹਿਮਾਨ ਗੁਰਜੀਤ ਔਜਲਾ ਵੱਲੋਂ ਸ਼੍ਰੀਮਤੀ ਪਿੰਕੀ, ਦਵਿੰਦਰ, ਸ਼੍ਰੀਮਤੀ ਸੁਮਨ ਠਾਕੁਰ, ਬਿਪਿਨ ਅਤੇ ਹੋਰਨਾਂ ਨੂੰ ਤੋਹਫੇ ਭੇਟ ਕੀਤੇ ਗਏ।

 

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …