Wednesday, October 16, 2024

ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ) – ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਉ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵਲੋਂ ਸਾਂਝੇ ਪ੍ਰਾਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਕਲਾਂ ਵਿਖੇ ਵਿਸਤਾਰ ਕੀਤੀ ਗਈ ਕੰਪਿਊਟਰ ਲੈਬ ਦਾ ਉਦਘਾਟਨ ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਉ ਪ੍ਰਧਾਨ ਮੈਡਮ ਅਬਿਨਾਸ਼ ਕੌਰ ਅਤੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਕਨੇਡਾ ਤੋਂ ਉਚੇਚੇ ਤੌਰ ‘ਤੇ ਪੁੱਜੇ ਮੈਡਮ ਅਬਿਨਾਸ਼ ਕੌਰ ਦਾ ਡਾ. ਇੰਦਰਜੀਤ ਕੌਰ, ਸਮੂਹ ਮੈਨੇਜਮੈਂਟ ਅਤੇ ਸਾਰੇ ਸਕੂਲਾਂ ਦੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਸਕੂਲ ਦੇ ਬੱਚਿਆਂ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਇਸ ਚੱਲ ਰਹੇ ਪ੍ਰਜੈਕਟ ਤਹਿਤ ਵਿਦਿਅਕ ਅਦਾਰੇ ਬੜੇ ਵਧੀਆ ਢੰਗ ਨਾਲ ਚੱਲ ਰਹੇ ਹਨ ਅਤੇ ਉਹਨ੍ਹਾਂ ਕਿਹਾ ਕਿ ਇਹ ਸਭ ਕੁੱਝ ਸੁਚੱਜੇ ਢੰਗ ਨਾਲ ਤਾਂ ਹੀ ਸੰਭਵ ਹੋ ਰਿਹਾ ਹੈ ਕਿ ਸੰਗਤਾਂ ਪਿੰਗਲਵਾੜਾ ਸੰਸਥਾ ਨੂੰ ਦਿਲ ਖੋਲ੍ਹ ਕੇ ਸੇਵਾ ਲਈ ਦਾਨ ਦੇਸ਼ ਵਿਦੇਸ਼ ਤੋਂ ਭੇਜਦੀਆਂ ਹਨ।ਉਨ੍ਹਾਂ ਕਿਹਾ ਕਿ ਸੰਗਤਾਂ ਦਾ ਇੱਕ ਇੱਕ ਪੈਸਾ ਜੋ ਸੰਸਥਾ ਨੂੰ ਭੇਜਿਆ ਜਾਂਦਾ ਹੈ ਦੀ ਸਹੀ ਥਾਂ ਵਰਤੋਂ ਮਨੁੱਖਤਾ ਦੀ ਭਲਾਈ ਲਈ ਹੋ ਰਹੀ ਹੈ।ਜਿਸ ਲਈ ਉਹ ਸਮੂਹ ਪਿੰਗਲਵਾੜਾ ਸੰਸਥਾ ਲਈ ਕੰਮ ਕਰਦੇ ਦੇਸ਼ ਵਿਦੇਸ਼ ਦੇ ਸੇਵਾਦਾਰਾਂ ਤੇ ਸੰਗਤਾਂ ਦੇ ਰਿਣੀ ਹਨ।ਉਨ੍ਹਾਂ ਕਿਹਾ ਕਿ ਕੰਪਿਊਟਰ ਲੈਬ ਦਾ ਵਿਸਤਾਰ ਕਰਕੇ ਜੋ ਨਵੇਂ ਕੰਪਿਊਟਰ ਬੱਚਿਆਂ ਦੀ ਸਿਖਲਾਈ ਲਈ ਲਗਾਏ ਗਏ ਹਨ, ਇਹ ਸਕੂਲ ਦੀ ਲੰਬੇ ਸਮੇਂ ਤੋਂ ਮੰਗ ਸੀ, ਜੋ ਅੱਜ ਨੇਪਰੇ ਚੜੀ ਹੈ।ਮੈਡਮ ਅਬਿਨਾਸ਼ ਕੌਰ ਨੇ ਕਿਹਾ ਕਿ ਸੇਵਾ ਦੇ ਇਸ ਕੁੰਭ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਉਹ ਜੋ ਵੀ ਸੇਵਾ ਕਰ ਰਹੇ ਹਨ, ਉਸ ਵਿਚ ਅਜਿਹੇ ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਤੇ ਉਨ੍ਹਾਂ ਨੂੰ ਇੱਕ ਨਵਾਂ ਉਤਸ਼ਾਹ ਮਿਲਦਾ ਹੈ।
ਇਸ ਮੌਕੇ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ, ਤੇਜਿੰਦਰ ਭਾਨ ਸਿੰਘ ਬੇਦੀ, ਡਾ. ਅਮਰਜੀਤ ਸਿੰਘ ਗਿੱਲ, ਨਰਿੰਦਰਪਾਲ ਸਿੰਘ ਸੋਹਲ, ਜੈ ਸਿੰਘ, ਮੈਡਮ ਹਰਭਜਨ ਸਿੰਘ (ਯੂ.ਕੇੇ), ਰਜਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਪ੍ਰਿੰਸੀਪਲ ਨਰੇਸ਼ ਕਾਲੀਆਂ, ਪਿ੍ਰੰਸੀਪਲ ਅਨੀਤਾ ਬਤਰਾ, ਸੁਨੀਤਾ ਨਈਅਰ, ਸਮੂਹ ਸਕੂਲ ਸਟਾਫ ਆਦਿ ਹਾਜ਼ਰ ਸਨ।

Check Also

ਵਿਧਾਇਕ ਨਿੱਝਰ ਨੇ ਵਾਰਡ ਨੰ: 64 ਵਿਖੇ ਸੀਵਰੇਜ਼ ਵਿਛਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਹਲਕਾ ਵਿਧਾਇਕ ਦੱਖਣੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਅੱਜ …