ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਸਥਾਨਕ ਏਅਰਪੋਰਟ ਰੋਡ ਵਿਖੇ ਅੱਜ ਕਰਵਾਚੌਥ ਦੇ ਸੰਬੰਧੀ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।
ਹਾਰਟ ਸਰਜਨ ਡਾ. ਮੰਨਨ ਆਨੰਦ ਅਤੇ ਡਾ. ਮੈਕਸਿਮਾ ਆਨੰਦ ਦੀ ਦੇਖ-ਰੇਖ ‘ਚ ਹੋਏ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਲੜਕੇ ਅਤੇ ਲੜਕੀਆਂ ਅਤੇ ਹੋਰ ਕਲਾਕਾਰਾਂ ਵਲੋਂ ਗੀਤ, ਸੰਗੀਤ, ਸੋਲੋ ਡਾਂਸ, ਸਕਿੱਟਾਂ, ਗਿੱਧੇ ਅਤੇ ਭੰਗੜੇ ਤੋਂ ਇਲਾਵਾ ਹੋਰ ਸੱਭਿਆਚਾਰਕ ਝਲਕੀਆਂ ਨੇ ਮਹਿਮਾਨਾਂ ਦਾ ਮਨ ਮੋਹ ਲਿਆ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਅਨਿਲ ਆਨੰਦ, ਉਦਯੋਗਪਤੀ ਸੁਭਾਸ਼ ਖੰਨਾ, ਡਾ. ਅਤੁੱਲ ਕਪੂਰ, ਡਾ. ਰਾਘਵ ਵਧਵਾ ਨਿਊਰੋ ਸਰਜਨ, ਸ਼ੂਗਰ ਰੋਗਾਂ ਦੇ ਮਾਹਿਰ ਡਾ. ਨਿਖਿਲ ਮੋਗਾ, ਡਾ. ਪੰਕਜ਼ ਉੱਪਲ, ਉਘੇ ਸਰਜਨ ਡਾ. ਮਹੀਪਾਲ ਸਿੰਘ, ਡਾ. ਬਰਿੰਦਰਪਾਲ ਸਿੰਘ ਬਾਜਵਾ, ਗੁਰਇਕਬਾਲ ਸਿੰਘ ਛੀਨਾ, ਵਿਵੇਸ਼ ਮਹਾਜਨ, ਰੋਬਿਨ ਤੁਲੀ, ਵਰੁਣ ਭੱਲਾ ਆਦਿ ਸ਼ਾਮਿਲ ਹੋਏ।ਸਟੇਜ਼ ਸੰਚਾਲਨ ਐਡਮਿਨੀਸਟੇ੍ਰਟਰ ਡਾ. ਗੁਰਮੀਤ ਸਿੰਘ ਚਾਹਲ ਨੇ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media