Saturday, June 14, 2025
Breaking News

ਚਿੱਤਰਕਾਰ ਗਿੱਲ ਤੇ ਧਰਮਿੰਦਰ ਸ਼ਰਮਾ ਪੰਜਾਬ ਲਲਿਤ ਕਲਾ ਅਕਾਦਮੀ ਦੇ ਕਰਮਵਾਰ ਕੋਆਰਡੀਨੇਟਰ ਤੇ ਸਬ ਕੋਆਰਡੀਨੇਟਰ ਨਿਯੁੱਕਤ

ਅੰਮ੍ਰਿਤਸਰ, 21 ਅਕਤੂਬਰ (ਦੀਪ ਦਵਿੰਦਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀ ਨਾਮਵਰ ਚਿੱਤਰਕਾਰ ਕੁਲਵੰਤ ਸਿੰਘ ਗਿੱਲ ਤੇ ਧਰਮਿੰਦਰ ਸ਼ਰਮਾ ਨੂੰ ਕਲਾ ਦੀ ਦੁਨੀਆਂ ਵਿੱਚ ਸਮਰਪਣ ਭਾਵਨਾ ਅਤੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦਾ ਕਰਮਵਾਰ ਕੋਆਰਡੀਨੇਟਰ ਤੇ ਸਭ ਕੁਆਰਡੀਨੇਟਰ ਬਣਾਇਆ ਗਿਆ ਹੈ।ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਦੇ ਦਸਖਤਾਂ ਹੇਠ ਜਾਰੀ ਪੱਤਰ ਅਨੁਸਾਰ ਕਲਾਕਾਰਾਂ ਦਾ ਤਜ਼ਰਬਾ ਅਤੇ ਸੂਝ ਕਲਾਤਮਕ ਜਗਤ ਵਿੱਚ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਉਚਾ ਚੁੱਕਣ ਦੇ ਮਿਸ਼ਨ ਨੂੰ ਹੱਲਾਸ਼ੇਰੀ ਦੇਵੇਗੀ।ਚਿੱਤਰਕਾਰ ਗਿੱਲ ਅਤੇ ਧਰਮਿੰਦਰ ਸ਼ਰਮਾ ਨੇ ਅਕਾਦਮੀ ਦੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …