
ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ) – ਕਰਨੀਖੇੜਾ ਸਕੂਲ ਤੋਂ ਰਿਟਾਇਰਡ ਮੈਥ ਅਧਿਆਪਕ ਸਤਨਾਮ ਸਿੰਘ ਕੰਬੋਜ ਨੇ ਅੱਜ ਡੀਈਓ ਸੇਕੈਂਡਰੀ ਸ. ਸੁਖਬੀਰ ਸਿੰਘ ਬੱਲ ਦੀ ਹਾਜਰੀ ਵਿੱਚ ਡੀਈਓ ਦਫਤਰ ਨੂੰ ਇੱਕ ਅਲਮਾਰੀ ਭੇਂਟ ਕੀਤੀ।ਇਹ ਅਲਮਾਰੀ ਉਨ੍ਹਾਂ ਨੇ ਦਫਤਰ ਦੇ ਮੈਡੀਕਲ ਰੀਇਬੰਰਸਮੈਟ ਬਿਲਾਂ ਦੇ ਰਖ ਰਖਾਅ ਲਈ ਭੇਂਟ ਕੀਤੀ।ਰਿਟਾਇਰਡ ਮੈਥ ਅਧਿਆਪਕ ਸਤਨਾਮ ਸਿੰਘ ਕੰਬੋਜ ਨੇ ਕਿਹਾਕਿ ਸਾਰਾਂ ਅਧਿਆਪਕ ਵਰਗ ਡੀਈਓ ਸੇਕੇਂਡਰੀ ਸ. ਸੁਖਬੀਰ ਸਿੰਘ ਬਲ ਦੀ ਰਹਿਨੁਮਾਈ ਹੇਠਾ ਕੀਤੇ ਜਾ ਰਹੇ ਕੰਮਾਂ ਤੋ ਬਹੁਤ ਖੁਸ਼ ਹੈ ਉਹਨਾਂ ਕਿਹਾਕਿ ਉਨ੍ਹਾਂ ਦੇ ਸਟਾਫ ਦਾ ਕੰਮ ਕਾਬੀਲੇ ਤਾਰੀਫ ਹੈ।ਇਸੇ ਕਰਕੇ ਅਧਿਆਪਕ ਵੀ ਉਨ੍ਹਾਂ ਦੀ ਕਾਗੁਜਾਰੀ ਤੋਂ ਖੁਸ਼ ਹੋ ਕੇ ਜਿਆਦਾ ਤੋਂ ਜਿਆਦਾ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਦੇ ਰਹੇ ਹਨ।ਇਸ ਮੌਕੇ ਕੁਲਦੀਪ ਗਰੋਵਰ, ਗੁਰਵਿੰਦਰ ਸਿੰਘ, ਰਾਜੇਸ ਤਨੇਜਾ, ਪ੍ਰਦੀਪ ਛਾਬੜਾ, ਸੱਚਿਨ ਬੱਬਰ ਆਦੀ ਅਧਿਆਪਕ ਹਾਜਰ ਸਨ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media