ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ 54ਵੀਂ ਸਲਾਨਾ ਅੰਤਰ-ਕਾਲਜ
ਅਥਲੈਟਿਕਸ ਮੀਟ (ਲੜਕੇ ਤੇ ਲੜਕੀਆਂ) 2024-25 ਦਾ ਆਯੋਜਨ 14 ਤੋਂ 16 ਦਸੰਬਰ 2024 ਤੱਕ ਕਰਵਾਇਆ ਜਾ ਰਿਹਾ ਹੈ।
ਡਾ. ਕੰਵਰ ਮਨਦੀਪ ਸਿੰਘ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 20 ਕਿਲੋਮੀਟਰ ਵਾਕ, ਹੈਮਰ ਥਰੋਅ, 100 ਮੀਟਰ ਹੀਟਸ ਅਤੇ ਫਾਈਨਲਜ਼, ਪੋਲ ਵਾਲਟ ਫਾਈਨਲ, 400 ਮੀਟਰ ਹਰਡਲਜ਼, ਉੱਚੀ ਛਾਲ, 1500 ਮੀਟਰ, ਸ਼ਾਟ ਪੁਟ, 10,000 ਸਮੇਤ ਕਈ ਦਿਲਚਸਪ ਈਵੈਂਟਸ ਹੋਣਗੇ।ਇਸ ਤੋਂ ਇਲਾਵਾ ਐੱਮ. ਬਰਾਡ ਜੰਪ, ਡਿਸਕਸ ਥਰੋਅ, ਟ੍ਰਿਪਲ ਜੰਪ, 5000 ਮੀਟਰ, ਜੈਵਲਿਨ ਥਰੋਅ, ਹਾਫ ਮੈਰਾਥਨ, ਡੇਕੈਥਲੋਨ, ਹੈਪਟਾਥਲੋਨ ਈਵੈਂਟਸ 110 ਐਮ ਹਰਡਲਜ਼, 400 ਮੀਟਰ, ਡਿਸਕਸ ਥਰੋਅ, ਬਰਾਡ ਜੰਪ, ਪੋਲ ਵਾਲਟ, 1500 ਮੀਟਰ (ਡੈਕਾਥਲੋਨ), 200 ਮੀਟਰ (ਹੈਪਟਾਥਲੋਨ), ਰੀਲੇਅ ਈਵੈਂਟ, 4ਣ100 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media