ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਭਵਾਨੀਗੜ੍ਹ ਤੋਂ ਉੱਘੇ ਸਮਾਜਸੇਵੀ ਜਸਵਿੰਦਰ ਸਿੰਘ ਚੋਪੜਾ ਨੂੰ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਪਿਤਾ ਰਾਮਦਾਸ
ਸਿੰਘ ਚੋਪੜਾ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਜਸਵਿੰਦਰ ਚੋਪੜਾ ਨੇ ਦੱਸਿਆ ਕਿ 85 ਵਰਿਆਂ ਦੇ ਉਨ੍ਹਾਂ ਦੇ ਪਿਤਾ ਰੱਬ ਨੂੰ ਮੰਨਣ ਵਾਲੇ ਧਾਰਮਿਕ ਖਿਆਲਾਂ ਦੇ ਸਮਾਜਸੇਵੀ ਇਨਸਾਨ ਸਨ।ਉਨ੍ਹਾਂ ਨੇ ਦੱਸਿਆ ਕਿ ਪਿਤਾ ਰਾਮਦਾਸ ਸਿੰਘ ਚੋਪੜਾ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਭਵਾਨੀਗੜ ਵਿਖੇ 8 ਜਨਵਰੀ 2025 ਦਿਨ ਬੁੱਧਵਾਰ ਨੂੰ ਹੋਵੇਗੀ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media