ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡੀ ਕੇਹਰ ਸਿੰਘ ਵਾਲੀ ਦੇ ਇਕਾਈ ਪ੍ਰਧਾਨ ਦਰਬਾਰਾ ਸਿੰਘ ਔਜਲਾ ਪੁੱਤਰ ਕੇਹਰ ਸਿੰਘ ਔਜਲਾ ਦਾ ਕੈਂਸਰ ਦੀ ਭਿਆਨਕ ਬਿਮਾਰੀ ਕਾਰਨ ਦੇਹਾਂਤ ਹੋ ਗਿਆ।ਉਹਨਾਂ ਦੇ ਪੋਤਰੇ ਅਜਾਇਬ ਸਿੰਘ ਔਜਲਾ ਅਤੇ ਪੰਚਾਇਤ ਮੈਂਬਰ ਕੇਸਰ ਸਿੰਘ ਔਜਲਾ ਨੇ ਦੱਸਿਆ ਕਿ ਦਰਬਾਰਾ ਸਿੰਘ ਦੇ ਦੇਹਾਂਤ ਕਾਰਨ ਸਮੁੱਚੇ ਹਲਕੇ ਨੂੰ ਬਹੁਤ ਘਾਟਾ ਪਿਆ ਹੈ, ਕਿਉਂਕਿ ਸਮਾਜ ਸੇਵੀ ਇਨਸਾਨ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿੱਚ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ।ਇਸ ਸੋਗ ਦੀ ਘੜੀ ਦਰਬਾਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਯੂਨੀਅਨ ਦੇ ਬਲਾਕ ਪ੍ਰਧਾਨ ਬੂਟਾ ਸਿੰਘ, ਰਣਜੀਤ ਸਿੰਘ ਲੌਂਗੋਵਾਲ, ਭੋਲਾ ਸਿੰਘ ਲੋਹਾਖੇੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਆਪ ਆਗੂ ਨੀਟੂ ਸ਼ਰਮਾ, ਜਥੇਦਾਰ ਸੁਰਜੀਤ ਸਿੰਘ ਦੁੱਲਟ, ਸਰਪੰਚ ਕਾਲਾ ਸਿੰਘ ਭੁੱਲਰ, ਸਰਪੰਚ ਬੁੱਧ ਸਿੰਘ ਧਾਲੀਵਾਲ, ਸਰਪੰਚ ਪਿੰਡੀ ਢਿੱਲਵਾਂ ਜਗਸੀਰ ਸਿੰਘ ਢਿੱਲੋਂ, ਜੱਗਾ ਸਿੰਘ ਕਾਮਰੇਡ, ਪਿੰਡੀ ਕੇਹਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਅਤੇ ਇਲਾਕੇ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …