ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਛੇਵਾਂ ਰਲੀਵ ਦਾ ਹੰਗਰ ਪ੍ਰੋਜੈਕਟ
ਕਲੱਬ ਪ੍ਰਧਾਨ ਲਾਇਨ ਜਸਪਾਲ ਸਿੰਘ ਰਤਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਤ ਪ੍ਰਧਾਨ ਲਾਇਨ ਅਮ੍ਰਿਤ ਗਰਗ ਅਤੇ ਕਲੱਬ ਸਕੱਤਰ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਹੋਮੀ ਭਾਵਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਤਹਿਤ ਲਗਭਗ 150 ਲੋੜਵੰਦ ਵਿਅਕਤੀਆਂ, ਬਿਰਧ ਬਜ਼ੁਰਗਾਂ ਲਈ ਲੰਗਰ ਦੀ ਸੇਵਾ ਕੀਤੀ ਗਈ।ਇਸ ਸਾਰੇ ਪ੍ਰੋਜੈਕਟ ਲਈ ਡੋਨੇਸ਼ਨ ਲਾਇਨ ਕਰਨਵੀਰ ਸਿੰਘ ਮਾਨ ਨੇ ਆਪਣੇ ਪਿਤਾ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਰਸੀ ਮੌਕੇ ਕਲੱਬ ਨੂੰ ਦਿੱਤੀ।
ਜੋਨ ਚੇਅਰਮੈਨ ਲਾਇਨ ਵੀ.ਕੇ.ਦੀਵਾਨ ਨੇ ਦੱੱਸਿਆ ਕਿ ਸਮਾਜ ਸੇਵਾ ਦੇ ਕਈ ਪ੍ਰੋਜੈਕਟ ਕਲੱਬ ਵੱਲੋਂ ਹਰ ਸਾਲ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਲਗਾਤਾਰ ਲਗਾਏ ਜਾ ਰਹੇ ਹਨ ਜਿਵੇਂ ਕਿ ਹਰ ਸਾਲ ਮੈਗਾ ਆਈ ਚੈਕਅੱਪ ਤੇ ਅਪ੍ਰੇਸ਼ਨ ਕੈਂਪ, ਹਰ ਮਹੀਨੇ ਲੋੜਵੰਦਾਂ ਨੂੰ ਭੋਜਨ ਫਲ ਵੰਡਣੇ, ਫਰੀ ਸ਼ੂਗਰ ਚੈਕਅਪ ਅਤੇ ਅਵੈਰਨੈਸ ਕੈਂਪ ਲਗਾਵਉਣਾ, ਸਮੇਂ ਸਮੇਂ ‘ਤੇ ਸਿਹਤ ਨਾਲ ਸਬੰਧੀ ਸੈਮੀਨਾਰ ਕਰਵਾਉਣਾ ਆਦਿ ਸ਼ਾਮਲ ਹਨ।ਇਸ ਸਮੇਂ ਐਮ.ਜੇ.ਐਫ ਲਾਇਨ ਰਾਜ ਕੁਮਾਰ ਗੋਇਲ ਲਾਇਨ ਮੁਕੇਸ਼ ਸ਼ਰਮਾ ਅਤੇ ਸਮੂਹ ਮਾਨ ਪਰਿਵਾਰ ਪਹੁੰਚੇ ਹੋਏ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media