Wednesday, January 8, 2025

ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਡਰਾਈਵਰਾਂ ਨੂੰ ਸਿਖਾਏ ਟ੍ਰੈਫਿਕ ਨਿਯਮ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਏ.ਡੀ.ਜੀ.ਪੀ ਟ੍ਰੈਫਿਕ ਏ.ਐਸ ਰਾਏ ਸਾਹਿਬ ਅਤੇ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਰੋਡ ਸੇਫਟੀ ਮਹੀਨਾ ਮਨਾਉਂਦੇ ਹੋਏ ਕਮਰਸ਼ੀਅਲ ਵਾਹਣਾ ਉਪਰ ਰਿਫਲੈਕਟਰ ਲਗਾਏ ਗਏ ਤਾਂ ਜੋ ਧੁੰਦ ਦੇ ਮੌਸਮ ਵਿੱਚ ਜਾ ਰਹੇ ਜਾਂ ਸੜਕ ਕਿਨਾਰੇ ਪਾਰਕ ਹੋਏ ਵਾਹਣਾਂ ਬਾਰੇ ਪਿਛੋਂ ਆ ਰਹੇ ਡਰਾਈਵਰ ਨੂੰ ਪਤਾ ਲੱਗ ਸਕੇ।
ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਦਲਜੀਤ ਸਿੰਘ ਨੇ ਡਰਾਈਵਰਾਂ ਨੂੰ ਦੱਸਿਆ ਕਿ ਧੁੰਦ ਦੇ ਮੌਸਮ ਵਿੱਚ ਕਦੇ ਵੀ ਤੇਜ਼ ਰਫਤਾਰ ‘ਚ ਗੱਡੀ ਨਾ ਚਲਾਈ ਜਾਵੇ।ਜਦੋਂ ਵੀ ਕਿਸੇ ਵਾਹਨ ਨੂੰ ਓਵਰਟੇਕ ਕਰਨਾ ਹੋਵੇ ਤਾਂ ਉਸ ਸਮੇਂ ਘੱਟੋ ਘੱਟ 100 ਮੀਟਰ ਦੂਰੀ ਹੋਣੀ ਜ਼ਰੂਰੀ ਹੈ।ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਡਰਾਈਵਿੰਗ ਕਰਨੀ ਅਤੇ ਹਮੇਸ਼ਾਂ ਰਸਤਾ ਦੇਣ ਦੀ ਆਦਤ ਪਾਉਣੀ ਚਾਹੀਦੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਬਚਾਉਣਗੇ ਪੰਛੀਆਂ ਦੀ ਜਾਨ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ)- ਚਾਈਨੀਜ਼ ਡੋਰ ਪੰਛੀਆਂ ਦੀ ਜਾਨ ਲੈ ਰਹੀ ਹੈ।ਹਜ਼ਾਰਾਂ ਪੰਛੀ …