Friday, March 20, 2026

ਪਰਿਵਾਰਕ ਮਿਲਣੀ ਸਮਾਗਮ ਮੌਕੇ ਜਾਦੂ ਸ਼ੋਅ ਕਰਵਾਇਆ

ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਅਫਸਰ ਕਲੋਨੀ ਪਾਰਕ ਵਿਖੇ ਪਾਰਕ ਦੀ ਚੌਥੀ ਵਰ੍ਹੇਗੰਢ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਪਰਿਵਾਰਕ ਮਿਲਣੀ ਸਮਾਗਮ ਕੀਤਾ ਗਿਆ।ਇਸ ਦੇ ਮੁੱਖ ਮਹਿਮਾਨ ਡਾਕਟਰ ਓਮ ਪ੍ਰਕਾਸ਼ ਖੰਗਵਾਲ ਸਨ।ਪਾਰਕ ਵੈਲਫੇਅਰ ਕਮੇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ ਨੇ ਇਸ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਭਾਈਚਾਰਕ ਸਾਂਝ ਨੂੰ ਪੱਕੀ ਕਰਨਾ, ਆਪਸੀ ਪ੍ਰੇਮ ਪਿਆਰ ਮਿਲਵਰਤਨ, ਸਹਿਯੋਗ ਤੇ ਪਾਰਕ ਪ੍ਰਤੀ ਲਗਾਓ ਵਧਾਉਣਾ ਹੈ।ਇਸ ਵਿੱਚ 100 ਦੇ ਲਗਭਗ ਪਰਿਵਾਰਾਂ ਨੇ ਭਾਗ ਲਿਆ।ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕਰਕੇ ਸਾਰਿਆਂ ਦਾ ਖੂਬ ਮਨੋਰੰਜ਼ਨ ਕੀਤਾ।ਉਨ੍ਹਾਂ ਨੇ ਕਿਹਾ ਕਿ ਜਾਦੂ ਇੱਕ ਕਲਾ ਹੈ, ਹੱਥ ਦੀ ਸਫਾਈ ਹੈ, ਚਮਤਕਾਰ ਨਹੀਂ ਹੈ।ਮੁੱਖ ਮਹਿਮਾਨ ਡਾਕਟਰ ਓਮ ਪ੍ਰਕਾਸ਼ ਖੰਗਵਾਲ ਨੇ ਪਰਿਵਾਰਕ ਮਿਲਣੀ ਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਪਸੀ ਮਿਲਵਰਤਣ ਲਈ ਲਾਭਦਾਇਕ ਦੱਸਦਿਆਂ ਕਿਹਾ ਕਿ ਅਜਿਹੇ ਸਾਂਝ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ।
ਇਸ ਪਰਿਵਾਰਕ ਮਿਲਣੀ ਵਿੱਚ ਐਡਵੋਕੇਟ ਕੁਲਦੀਪ ਜੈਨ, ਐਡਵੋਕੇਟ ਹਰਿੰਦਰ ਸਿੰਗਲਾ, ਜੰਗ ਸਿੰਘ, ਇੰਸਪੈਕਟਰ ਵਰਿੰਦਰ ਸ਼ਰਮਾ, ਇੰਸਪੈਕਟਰ ਗੁਰਮੇਲ ਸਿੰਘ, ਲੈਕਚਰਾਰ ਜਸਵਿੰਦਰ ਸਿੰਘ, ਰਜਿੰਦਰ ਛਾਬੜਾ ਮੈਨੇਜਰ, ਸੋਮਨਾਥ, ਪ੍ਰੇਮ ਖੁਰਾਣਾ, ਰਮੇਸ਼ ਕੁਮਾਰ, ਭੁਪਿੰਦਰ ਜੈਨ, ਅਤੁੱਲ ਜੈਨ, ਵਰਿੰਦਰ ਬਾਂਸਲ, ਸੁਭਾਸ਼ ਬਾਂਸਲ ਐਸ.ਡੀ.ਓ (ਸੇਵਾ ਨਿਵਿਰਤ), ਰਾਜਸਥਾਨੀ ਪ੍ਰੇਮ ਪ੍ਰੀਹਾਰ, ਮਹਾਂਵੀਰ, ਅਨਾਮੀ ਦੇ ਪਰਿਵਾਰਾਂ ਤੋਂ ਇਲਾਵਾ, ਰਾਜੇਸ਼ ਕੁਮਾਰ, ਵਿਸ਼ਾਲ ਗਰਗ, ਅੱਪੂ, ਨਰੇਸ਼ ਕੁਮਾਰ ਸੈਕਟਰੀ, ਇੰਦਰਜੀਤ ਸਿੰਘ ਰਾਓ, ਰਣਦੀਪ ਰਾਓ, ਪ੍ਰੋਫੈਸਰ ਸੁਖਜੀਤ ਸਿੰਘ ਧਾਲੀਵਾਲ, ਗੁਰਜੀਤ ਸਿੰਘ ਜੀਤੀ, ਦਰਸ਼ਨ ਰੀਡਰ, ਸੰਦੀਪ ਸੈਣੀ, ਦਰਸ਼ਨ ਸਿੰਘ ਤਹਿਸੀਲਦਾਰ, ਵਿਸ਼ਾਲ ਮਨੋਚਾ, ਗੁਰਮੇਲ ਸਿੰਘ ਸਿੱਧੂ, ਸਾਹਿਲ ਵੋਹਰਾ, ਡਾਕਟਰ ਹਰਦੀਪ ਸਿੰਘ, ਭੁਪਿੰਦਰ ਸਿੰਘ ਜੇ.ਈ, ਹੀਰਾ ਸਿੰਘ ਜੇ.ਈ, ਨਰਿੰਦਰ ਕੁਮਾਰ, ਅਮਰੀਕ ਸਿੰਘ ਖੋਖਰ ਆਦਿ ਦੇ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਆਪਣੇ ਤੇ ਆਪਣੇ ਪਰਿਵਾਰ ਵਾਰੇ ਜਾਣਕਾਰੀ ਦਿੱਤੀ।ਇਸ ਸਾਲ ਵਿਆਹ ਬੰਧਨ ਵਿੱਚ ਬੱਝੇ ਬੱਚੇ ਨਿਖਿਲ ਮਦਾਨ ਤੇ ਅਕਾਂਕਸ਼ਾ ਮਦਾਨ ਨੂੰ ਸਨਮਾਨਿਤ ਕੀਤਾ ਗਿਆ।ਕੌਮੀ ਰੋਲਰ ਹਾਕੀ ਸਕੇਟਿੰਗ ਕੋਇੰਬਟੂਰ (ਤਾਮਿਲਨਾਡੂ) ਵਿੱਚ ਸੋਨ ਤਮਗਾ ਜੇਤੂ ਜਪਨਜੋਤ ਰਾਓ ਤੇ ਆਈ.ਆਈ.ਟੀ ਰੋਪੜ ਵਿਖੇ ਬੀ.ਟੈਕ ਇਲੈਕਟਰੀਕਲ, ਇਲੈਕਟ੍ਰਾਨਿਕ ਵਿੱਚ ਦਾਖ਼ਲਾ ਮਿਲ਼ਣ ਦੀ ਖੁਸ਼ੀ ਵਿੱਚ ਵਿਸ਼ਾਲ ਮਨੋਚਾ ਦੇ ਸਪੁੱਤਰ ਵੀਰਾਜ਼ ਮਨੋਚਾ ਨੂੰ ਸਨਮਾਨਿਤ ਕੀਤਾ ਗਿਆ ਤੇ ਇਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਗਈ।ਇਸ ਸਮਾਗਮ ਨੂੰ ਸਫਲਤਾ ਪੂਰਨ ਸੰਪਨ ਕਰਨ ਵਿੱਚ ਪਰਿਵਾਰਕ ਮਿਲਣੀ ਦੇ ਪ੍ਰਬੰਧਕਾਂ ਐਡਵੋਕੇਟ ਕੁਲਦੀਪ ਜੈਨ, ਰਣਦੀਪ ਸਿੰਘ ਰਾਓ, ਬੀਟੂ ਝੱਜ, ਭੁਪਿੰਦਰ ਸਿੰਘ ਜੇ.ਈ, ਵਿਸ਼ਾਲ ਗਰਗ, ਕਰਿਸ਼ਨ ਸਿੰਘ, ਸੁਨੀਤਾ ਰਾਣੀ, ਬਲਜਿੰਦਰ ਕੌਰ, ਕੁਲਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਗਿਆ।ਅਫਸਰ ਕਲੋਨੀ ਦੇ ਸਾਬਕਾ ਸਰਪੰਚ ਤੇ ਮੌਜ਼ੂਦਾ ਐਮ.ਸੀ ਸੁਰਿੰਦਰ ਸਿੰਘ ਭਿੰਡਰ ਨੇ ਮਿਲਣੀ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਕ ਦੇ ਵਿਕਾਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸਵਾਸ਼ ਦਿਵਾਇਆ।

 

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …