ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਅਤੇ ਮਾਨਾਂਵਾਲਾ ਬ੍ਰਾਂਚ ਵਿਖੇ ਵਿਲੀਅਮ ਕੈਰੀ ਯੂਨੀਵਰਸਿਟੀ ਮੇਘਾਲਿਆ ਦੇ
ਮਾਸਟਰ ਆਫ ਸੋਸ਼ਲ ਵਰਕ ਦੇ 22 ਵਿਦਿਆਰਥੀਆਂ ਤੇ 2 ਅਧਿਆਪਕਾਂ ਨੇ ਦੌਰਾ ਕੀਤਾ।ਉਹਨਾਂ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਦੇ ਇਲਾਵਾ ਉਨ੍ਹਾਂ ਦੇ ਕਾਲਜ ਵੱਲੋਂ ਹੋਰ ਵੀ ਕਈ ਸੰਸਥਾਵਾਂ ਦਾ ਦੌਰਾ ਕੀਤਾ ਗਿਆ ਹੈ।ਪਰ ਇਹੋ ਜਿਹੀ ਮਾਨਵਤਾ ਦੀ ਸੇਵਾ ਦੀ ਲਗਨ ਕਿਸੇ ਹੋਰ ਸੰਸਥਾ ਵਿੱਚ ਦੇਖਣ ਨੂੰ ਨਹੀਂ ਮਿਲੀ।ਉਹਨਾਂ ਵੱਲੋਂ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਅਤੇ ਮੁੱਖ ਪ੍ਰਸ਼ਾਸਕ ਯੋਗੇਸ਼ ਸੂਰੀ, ਗੁਲਸ਼ਨ ਰੰਜਨ (ਮੈਡੀਕਲ ਸੋਸ਼ਲ ਵਰਕਰ) ਅਤੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media