Friday, September 11, 2026

ਕਿਸਾਨਾਂ ਨੂੰ ਯੂਰੀਆ ਖਾਦ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ

ਵੱਖ-ਵੱਖ ਯੂਰੀਆ ਗੁਦਾਮਾਂ ਦੀ ਕੀਤੀ ਗਈ ਚੈਕਿੰਗ

PPN1101201510

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਯੂਰੀਆ ਖਾਦ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਸz: ਪ੍ਰਕਾਸ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਦੇ ਵੱਖ-ਵੱਖ ਅਧਿਕਾਰੀਆਂ ਜ਼ਿਨ੍ਹਾ ਵਿੱਚ ਏ.ਡੀ.ਸੀ. (ਜਨਰਲ) ਅਤੇ ਐਸ.ਡੀ.ਐਮ. 1 ਅਤੇ 2 ਵੱਲੋਂ ਜਿਥੇ ਜਿਥੇ ਯੂਰੀਆ ਦੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ ਅਧਿਕਾਰੀਆਂ ਵੱਲੋਂ ਹੰਸਰਾਜ ਚੈਰੀਟੇਬਲ ਨੇੜੇ ਬਿਜਲੀ ਘਰ ਬਟਾਲਾ ਰੋਡ ਅੰਮ੍ਰਿਤਸਰ, ਸੋਰਵ ਏਜੰਸੀ,ਗਰੀਨ ਮਾਰਕਿਟ ਭਗਤਾਂਵਾਲਾਂ, ਕੁਲਵੰਤ ਲਾਲ, ਅਸ਼ੋਕ ਕੁਮਾਰ, ਮਕਬੂਲਪੂਰਾ, ਮਹਿਤਾ ਰੋਡ ਅੰਮ੍ਰਿਤਸਰ, ਬਟਨ ਵਾਲੀ ਫੈਕਟਰੀ ਨੇੜੇ ਰੇਲਵੇ ਫਾਟਕ ਤਰਨ ਤਾਰਨ ਰੋਡ, ਭੋਲੇ ਸੰਕਰ ਖਾਦ ਸਟੋਰ 37 ਨਿਊ ਮਾਰਕਿਟ ਅੰਮ੍ਰਿਤਸਰ, ਕਮਲ ਪੇਸਟੀਸਾਈਡ ਸਟੋਰ ਪਨਊ ਮਾਰਕਿਟ ਅੰਮ੍ਰਿਤਸਰ, ਨਰੂਲਾ ਟਰਾਸਪੋਰਟ ਕੰਪਨੀ ਨੇੜੇ ਪਟਰੋਲ ਜਲੰਧਰ ਰੋਡ ਅੰਮ੍ਰਿਤਸਰ, ਛੇਹਰਟਾ ਖਾਦ ਸਟੋਰ ਏਜੰਸੀ 47 ਹਾਈਡ ਮਾਰਕੀਟ ਅਤੇ ਕਪਲ ਐਗਰੋ ਪ੍ਰੋਡੈਕਟ ਸਾਹਮਣੇ ਦਾਣਾ ਮੰਡੀ ਅੰਮ੍ਰਿਤਸਰ ਯੂਰੀਆ ਗੁਦਾਮਾਂ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਦੀ ਲੋੜ ਮੁਤਾਬਕ ਗੁਦਾਮਾਂ ਵਿੱਚ ਯੂਰੀਆ ਖਾਦ ਦਾ ਸਟਾਕ ਮੌਜੂਦ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਲੋੜੀਦੀ ਯੂਰੀਆ ਖਾਦ ਮੁਹੱਈਆ ਕਰਵਾਈ ਜਾਵੇਗੀ, ਜੇਕਰ ਉਹਨਾਂ ਨੂੰ ਯੂਰੀਆ ਖਾਦ ਸਬੰਧੀ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਡਿਪਟੀ ਕਮਿਸ਼ਨਰ ਦੇ ਦਫਤਰ ਸੰਪਰਕ ਕਰ ਸਕਦੇ ਹਨ ਜਾਂ ਟੈਲੀਫੂਨ ਨੰਬਰ 0183-2226162 ਤੇ ਸੰਪਰਕ ਕਰ ਸਕਦੇ ਹਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply