ਲੋਹੜੀ ਅਤੇ ਨਾਮਕਰਨ ਮੌਕੇ ਪਹੁੰਚੀਆਂ ਉੱਘੀਆਂ ਸਖਸ਼ੀਅਤਾਂ

ਅਜਨਾਲਾ, 11 ਜਨਵਰੀ (ਪੱਤਰ ਪ੍ਰੇਰਕ) – ਅਜਨਾਲਾ ਦੇ ਉੱਪ ਮੰਡਲ ਮੈਜਿਸਟ੍ਰੇਟ ਸੁਰਿੰਦਰ ਸਿੰਘ ਦੀ ਨਵ-ਜਨਮੀ ਬੇਟੀ ‘ਅਣੀ’ ਦਾ ਨਾਮਕਰਨ ਅਤੇ ਲੋਹੜੀ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ। ਲੋਹੜੀ ਅਤੇ ਨਾਮਕਰਨ ਸਮਾਗਮ ਮੌਕੇ ‘ਤੇ ਸ. ਅਮਰਪਾਲ ਸਿੰਘ ਬੋਨੀ ਮੁੱਖ ਪਾਰਲੀਮਾਨੀ ਸਕੱਤਰ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੀ ਧਰਮ ਪਤਨੀ ਤਰੁਣਦੀਪ ਕੌਰ ਆਈ.ਆਰ.ਐੱਸ., ਸ੍ਰੀ ਬਖਸ਼ੀ ਰਾਮ ਅਰੋੜਾ ਮੇਅਰ ਨਗਰ ਨਿਗਮ, ਸ੍ਰੀ ਪ੍ਰਦੀਪ ਸਭਰਵਾਲ ਕਮਿਸ਼ਨਰ ਨਗਰ ਨਿਗਮ, ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਸੰਦੀਪ ਰਿਸ਼ੀ ਪ੍ਰਬੰਧਕ ਅੰਮ੍ਰਿਤਸਰ ਵਿਕਾਸ ਅਥਾਰਟੀ, ਸ੍ਰੀ ਰਾਜੇਸ਼ ਸ਼ਰਮਾ, ਸ੍ਰੀ ਰੋਹਿਤ ਗੁਪਤਾ, ਸ੍ਰੀ ਵਿਮਲ ਸੇਤੀਆ, ਡਾ. ਰਜਤ ਓਬਰਾਏ ਕ੍ਰਮਵਾਰ ਐੱਸ.ਡੀ.ਐੱਮ. ਅੰਮ੍ਰਿਤਸਰ-1, ਅੰਮ੍ਰਿਤਸਰ-2, ਬਾਬਾ ਬਕਾਲਾ, ਜਲੰਧਰ, ਸ੍ਰੀ ਜਸਵੀਰ ਸਿੰਘ ਅਹੀਰ ਸੰਯੁਕਤ ਸਕੱਤਰ, ਮੈਡਮ ਨਵਜੀਤ ਕਲਸੀ ਡੀ.ਟੀ.ਓ., ਅਰਵਿੰਦ ਪ੍ਰਕਾਸ਼ ਤਹਿਸੀਲਦਾਰ, ਜੇ.ਪੀ. ਸਲਵਾਨ ਨਾਇਬ ਤਹਿਸੀਲਦਾਰ, ਸ. ਦਰਸ਼ਨ ਸਿੰਘ ਸ਼ੈਲੇ ਲੇਖਾਕਾਰ, ਸ. ਮਨਮੋਹਨ ਸਿੰਘ, ਸ. ਸੁਖਦੇਵ ਸਿੰਘ ਬੱਚੀ ਦੇ ਦਾਦਾ, ਸ. ਗੁਰਦਿਆਲ ਸਿੰਘ ਨਵ-ਜਨਮੀ ਲੜਕੀ ਦੇ ਚਾਚਾ ਜੀ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਸਮਾਜਿਕ ਖੇਤਰ ਦੀਆਂ ਵੱਖ-ਵੱਖ ਨਾਮਵਰ ਸਖਸ਼ੀਅਤਾਂ ਨੇ ਨਵ-ਜਣਮੀ ਬੱਚੀ ਨੂੰ ਅਸ਼ੀਰਵਾਦ ਅਤੇ ਢੇਰ ਸਾਰੀਆਂ ਸ਼ੁੱਭ ਇੱਛਾਵਾਂ ਅਤੇ ਬੱਚੀ ਦੇ ਮਾਪਿਆਂ ਸ੍ਰੀ ਸੁਰਿੰਦਰ ਸਿੰਘ ਅਤੇ ਲੜਕੀ ਦੀ ਮਾਤਾ ਵਿਸ਼ਵਕੀਰਤੀ ਨੂੰ ਵਧਾਈਆਂ ਦਿੱਤੀਆਂ।
ਲੋਹੜੀ ਅਤੇ ਨਾਮਕਰਨ ਪ੍ਰੋਗਰਾਮ ਸਮੇਂ ਬੱਚੀ ਨੂੰ ਲੰਬੀ ਉਮਰ ਦੀਆਂ ਦੁਆਵਾਂ ਦਿੰਦੇ ਸ. ਅਮਰਪਾਲ ਸਿੰਘ ਬੋਨੀ ਅਤੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਕਤ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਨੂੰ ਮਾਤ ਪਾ ਰਹੀਆਂ ਹਨ ਅਤੇ ਇਸ ਸਮੇਂ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ।ਸਮਾਜ ਵਿਚ ਲੜਕੀਆਂ ਪ੍ਰਤੀ ਪਾਈ ਜਾ ਰਹੀ ਰੂੜੀਵਾਦੀ ਸੋਚ ਨੂੰ ਨਕਾਰਨਾ ਚਾਹੀਦਾ ਹੈ ਅਤੇ ਘਰ ਵਿਚ ਲੜਕੀ ਦੇ ਜਨਮ ਨੂੰ ਸ਼ੁੱਭ ਸਮਝਦੇ ਹੋਏ ਲੜਕੀ ਦੇ ਜਨਮ ਸਮੇਂ ਵੱਧ ਤੋਂ ਵੱਧ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਚ ਲੜਕੇ ਦੇ ਜਨਮ ਨਾਲ ਵੰਸ਼ ਚੱਲਣ ਵਾਲੀ ਪਾਈ ਜਾ ਰਹੀ ਧਾਰਨਾ ਗਲਤ ਹੈ ਜਦਕਿ ਔਰਤ ਜਗ ਜਨਣੀ ਹੈ ਅਤੇ ਅਸਲ ਵਿਚ ਲੜਕੀ ਨਾਲ ਹੀ ਵੰਸ਼ ਅੱਗੇ ਚੱਲਦਾ ਹੈ।ਇਸ ਸਮਾਗਮ ਸਮੇਂ ਐੱਸ.ਡੀ.ਐੱਮ. ਦਫ਼ਤਰ ਅਜਨਾਲਾ ਦੇ ਸਮੂਹ ਸਟਾਫ ਮੈਂਬਰ ਵੀ ਹਾਜਰ ਸਨ।
Punjab Post Daily Online Newspaper & Print Media