ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਓਹਾਰ ਪ੍ਰਿੰਸੀਪਲ ਡਾ. ਅੱੰਜ਼ਨਾ ਗੁਪਤਾ ਦੀ ਅਗਵਾਈ
ਹੇਠ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਡਾ. ਅੱੰਜ਼ਨਾ ਗੁਪਤਾ ਨੇ ਸਮੂਹ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਵਰਗ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਬਸੰਤ ਦਾ ਆਗਮਨ ਸਰਦੀ ਦੀ ਸਮਾਪਤੀ ਅਤੇ ਸੁਹਾਵਨੇ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ।ਚਾਰੇ ਪਾਸੇ ਰੰਗ ਬਿਰੰਗੇ ਫੁੱਲ ਖਿੜ ਜਾਂਦੇ ਹਨ ਮਨ ਪ੍ਰਸੰਨ ਹੋ ਜਾਂਦਾ ਹੈ।ਇਸ ਦਿਨ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸੁੱਖ ਸ਼ਾਂਤੀ ਅਤੇ ਬੌਧਿਕ ਵਿਕਾਸ ਦੀ ਪ੍ਰਾਥਨਾ ਕੀਤੀ ਜਾਂਦੀ ਹੈ।ਸਮੂਹ ਵਿਦਿਯਾਥੀਆਂ ਵਲੋਂ ਪਾਏ ਗਏ ਰੰਗ-ਬਿਰੰਗੇ ਕੱਪੜੇ ਅਤਿ ਸੁੰਦਰ ਲੱਗ ਰਹੇ ਸਨ।ਸਕੂਲਾਂ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੇ ਮਾਂ ਸਰਸਵਤੀ ਦੀ ਵੰਦਨਾ ਪੇਸ਼ ਕੀਤੀ।ਪੀਲੇ ਫੁੱਲੋਂ ਦੇ ਗੁਲਦਸਤੇ ਸਜਾਏ ਗਏ ਅਤੇ ਰੰਗਬਿਰੰਗੇ ਕਾਗਜਾਂ ਦੀਆਂ ਪਤੰਗਾਂ ਬਣਾਈਆਂ ਗਈਆਂ।ਜਿੰਨਾਂ ਉਪਰ ਲੋਗੋ ਲਿਖਿਆ ਗਿਆ ਕਿ ਚਾੲਨੀਜ਼ ਡੋਰ ਦਾ ਪ੍ਰਯੋਗ ਨਾ ਕਰਨ ਦਾ ਸੰਦੇਸ਼ ਵੀ ਦਿੱਤਾ।ਬੱਚੇ ਘਰਾਂ ਤੋਂ ਵਿਸ਼ੇਸ਼ ਪੀਲੇ ਰੰਗ ਦੀਆਂ ਖਾਣ ਪੀਣ ਦੀਆਂ ਵਸਤਾਂ ਲੈ ਕੇ ਆਏ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media