Monday, June 2, 2025
Breaking News

ਐਸ.ਜੀ.ਆਰ.ਡੀ ਅਲੂਮਨਾਈ ਐਸੋਸੀਏਸ਼ਨ ਨੇ ਪਿੰਗਲਵਾੜਾ ਵਿਖੇ ਬੱਚਿਆਂ ਨੂੰ ਵੰਡੇ ਗਰਮ ਕੱਪੜੇ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਐਸ.ਜੀ.ਆਰ.ਡੀ ਯੂਨੀਵਰਸਿਟੀ ਦੇ ਡੀਨ ਅਤੇ ਐਸ.ਜੀ.ਆਰ.ਡੀ ਅਲੂਮਨਾਈ ਐਸੋਸੀਏਸ਼ਨ ਦੇ ਚੇਅਰਮੈਨ ਡਾ. ਏ.ਪੀ ਸਿੰਘ ਦੀ ਅਗਵਾਈ ਹੇਠ, ਐਸ.ਜੀ.ਆਰ.ਡੀ ਐਲੂਮਨੀ ਐਸੋਸੀਏਸ਼ਨ ਦੇ ਸਮਰਪਿਤ ਮੈਂਬਰਾਂ ਦੁਆਰਾ ਹਾਲ ਹੀ ਵਿੱਚ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ।ਸਮਾਜ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਨੂੰ ਉਚਾ ਚੁੱਕਣ ਅਤੇ ਸਹਾਇਤਾ ਕਰਨ ਦੇ ਸਾਂਝੇ ਮਿਸ਼ਨ ਨਾਲ, ਐਸੋਸੀਏਸ਼ਨ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਵਿਖੇ ਰਹਿਣ ਵਾਲੇ ਜਰੂਰਤਮੰਦ ਬੱਚਿਆਂ ਨੂੰ ਜ਼ਰੂਰੀ ਗਰਮ ਕੱਪੜੇ ਵੰਡਣ ਲਈ ਇਕੱਠੇ ਹੋਏ।ਇਸ ਪਹਿਲਕਦਮੀ ਨੇ ਐਸੋਸੀਏਸ਼ਨ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਨੂੰ ਅਕਸਰ ਠੰਡੇ ਮਹੀਨਿਆਂ ਦੌਰਾਨ ਨਜ਼ਰਅੰਦਾਜ਼ ਅਤੇ ਅਣਗੌਲਿਆ ਕੀਤਾ ਜਾਂਦਾ ਹੈ।
ਐਸ.ਜੀ.ਆਰ.ਡੀ ਅਲੂਮਨਾਈ ਐਸੋਸੀਏਸ਼ਨ ਦੇ ਪ੍ਰਧਾਨ ਡਾ. ਭਾਨੂੰ ਭਾਰਦਵਾਜ ਨੇ ਦੱਸਿਆ ਕਿ 2022 `ਚ ਐਸ.ਜੀ.ਆਰ.ਡੀ ਅਲੂਮਨਾਈ ਐਸੋਸੀਏਸ਼ਨ ਦੀ ਸ਼ੁਰੂਆਤ ਬੇਘਰ ਅਤੇ ਲੋੜਵੰਦ ਔਰਤਾਂ ਮਰਦਾਂ ਅਤੇ ਬੱਚਿਆਂ ਦੀ ਸਹਾਇਤਾ ਕਰਨ ਲਈ ਕੀਤੀ ਗਈ ਹੈ।ਡਾ. ਭਾਨੂੰ ਨੇ ਕਿਹਾ ਕਿ ਐਸੋਸੀਏਸ਼ਨ ਨੇ ਹਾਲ ਹੀ ਵਿੱਚ ਪਿੰਗਲਵਾੜਾ ਵਿਖੇ ਬੱਚਿਆਂ ਨੂੰ ਮੁਫਤ ਗਰਮ ਕੱਪੜੇ ਵੰਡੇ।
ਡਾ. ਏ.ਪੀ ਸਿੰਘ ਨੇ ਕਿਹਾ ਕਿ ਕੜਾਕੇ ਦੀ ਠੰਡ ਵਿੱਚ ਬੱਚਿਆਂ ਦੀ ਦੁਰਦਸ਼ਾ ਨੂੰ ਪਛਾਣਦੇ ਹੋਏ ਅਤੇ ਚੱਲ ਰਹੀ ਠੰਢ ਦੀ ਲਹਿਰ ਨੂੰ ਦੇਖਦੇ ਹੋਏ ਵੰਡੇ ਗਏ ਗਰਮ ਕੱਪੜਿਆਂ ਵਿੱਚ ਟੋਪੀਆਂ, ਜੁਰਾਬਾਂ, ਸਵੈਟਰ, ਟੀ-ਸ਼ਰਟਾਂ, ਪੈਂਟਾਂ, ਕਮੀਜ਼ਾਂ ਆਦਿ ਸ਼ਾਮਲ ਹਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …