ਰਾਜਪੁਰਾ, 13 ਫਰਵਰੀ (ਡਾ. ਅਮਨ) – ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿਖੇ ਹੋਈ।ਸਭਾ ਦਾ
ਆਗਾਜ਼ ਕਰਮ ਸਿੰਘ ਹਕੀਰ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਗੀਤ ਸਾਂਝਾ ਕੀਤਾ।ਅਵਤਾਰ ਪੁਆਰ ਦੀ ਗ਼ਜ਼ਲ `ਧਰਤੀ ‘ਤੇ ਜਦ ਖਿਲਿਆ ਫੁੱਲ` ਸੁਣਾ ਕੇ ਰੰਗ ਬੰਨਿਆ।ਰਾਜ ਸਿੰਘ ਬਧੌਛੀ ਨੇ ਆਪਣੀ ਮਿੰਨੀ ਕਹਾਣੀ ਸਪੋਲੀਏ ਸੁਣਾ ਕੇ ਪਰਿਵਾਰਕ ਵੰਡ ਨੂੰ ਬਾਖੂਬੀ ਬਿਆਨ ਕੀਤਾ।ਬਾਪੂ ਤਾਰਾ ਸਿੰਘ ਮਾਠਿਆੜਾਂ ਨੇ ਬੁਲੰਦ ਆਵਾਜ਼ ਵਿੱਚ ਬਸੰਤ ਰੁੱਤ ਦੀ ਵਾਰ ਸੁਣਾਈ।ਗੁਰਵਿੰਦਰ ਪਾਲ ਸਿੰਘ ਜੀ.ਪੀ ਦੀ ਕਵਿਤਾ ਅਤੇ ਮਨਜੀਤ ਸਿੰਘ ਨਾਗਰਾ ਨੇ ਮਸ਼ਹੂਰ ਗੀਤ ਸੁਣਾਇਆ।ਹਰਪਾਲ ਸਿੰਘ ਪਾਲ ਨੇ ਰਾਣੀ ਸੁੰਦਰਾਂ ਦਾ ਕਾਵਿਕ ਕਿੱਸਾ ਸੁਣਾਇਆ।ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ ਸ਼ਸ਼ੀ ਪੁਨੂੰ ਗਾਥਾ ਸੁਣਾ ਕੇ ਸ਼ਰੋਤਿਆਂ ਨੂੰ ਕੀਲ ਦਿੱਤਾ।ਇੰਦਰਜੀਤ ਸਿੰਘ ਲਾਂਬਾ ਨੇ ਗੀਤ ਪੇਸ਼ ਕੀਤਾ।ਹਰਿ ਸਿੰਘ ਚਮਕ ਨੇ ਬਸੰਤ ਬਾਰੇ ਕਵਿਤਾ ਦਾ ਗਾਇਨ ਕੀਤਾ।ਗੁਰਮੁੱਖ ਸਿੰਘ ਜਾਗੀ ਨੇ ਸੁਰਮਈ ਢੰਗ ਨਾਲ ਗੀਤ ਸੁਣਾ ਕੇ ਮੰਤਰ ਮੁਘਧ ਕੀਤਾ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ `ਆਖਰੀ ਕਤਰਾ` ਸੁਣਾ ਕੇ ਹਾਜ਼ਰ ਸ਼ਰੋਤਿਆਂ ਨੂੰ ਸ਼ਰੋਸ਼ਾਰ ਕੀਤਾ।ਬਲਦੇਵ ਸਿੰਘ ਖੁਰਾਣਾ ਨੇ ਜਿਥੇ ਸਭਾ ਦੀ ਕਾਰਵਾਈ ਚਲਾਈ, ਉਥੇ ਟੋਟਕਿਆਂ ਨਾਲ ਚੰਗਾ ਰੰਗ ਬੰਨਿਆ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media