Wednesday, March 19, 2025

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਸਾਲਾਨਾ ਖੇਡ ਮੇਲਾ-2024-25’ ਕਰਵਾਇਆ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ 2 ਰੋਜ਼ਾ ‘ਸਲਾਨਾ ਖੇਡ ਮੇਲਾ 2024-25’ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਖੇਡ ਮੇਲੇ ਦੌਰਾਨ 20 ਦੇ ਕਰੀਬ ਵੱਖ-ਵੱਖ ਸਕੂਲਾਂ ਤੋਂ 800 ਵਿਦਿਆਰਥੀਆਂ ਨੇ ਜੋਸ਼ੋ-ਖਰੋਸ਼ ਨਾਲ ਭਾਗ ਲਿਆ।ਪਹਿਲੇ ਦਿਨ 18 ਤੋਂ ਵਧੇਰੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ।ਜਦੋਂਕਿ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਗਿਆ।
ਮੁਕਾਬਲਿਆਂ ’ਚ ਸੱਤਿਆ ਭਾਰਤੀ ਸਕੂਲ ਫੱਤਭੀਲਾ ਤੇ ਹੋਲੀ ਵਰਡ ਸਕੂਲ ਹਰਦੋ ਝੰਡੇ ਨੇ ਓਵਰ ਆਲ ਟਰਾਫੀ ’ਤੇ ਕਬਜ਼ਾ ਕੀਤਾ, ਜਦੋਂਕਿ ਸ੍ਰੀ ਗੁਰੂਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਗੋਪਾਲਪੁਰਾ ਤੇ ਸਟਰਗਲਿੰਗ ਸਕੂਲ ਵਰਿਆਮ ਨੰਗਲ ਨੇ ਸੈਕਿੰਡ ਓਵਰਆਲ ਟਰਾਫੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਅਤੇ ਬਾਬਾ ਬੀਰ ਸਿੰਘ ਪਬਲਿਕ ਸਕੂਲ ਮੱਤੇਵਾਲ ਨੇ ਤੀਜੀ ਓਵਰਆਲ ਟਰਾਫੀ ਆਪਣੇ ਨਾਮ ਦਰਜ਼ ਕਰਵਾਈ।ਜ਼ਿਕਰਯੋਗ ਹੈ ਕਿ ਉਕਤ ਮੁਕਾਬਲੇ ਦੌਰਾਨ ਜੇਤੂ ਸਕੂਲਾਂ ਨੇ ਵੱਖ-ਵੱਖ ਈਵੈਂਟ ਦੌਰਾਨ ਬਰਾਬਰ-ਬਰਾਬਰ ਸਥਾਨ ਹਾਸਲ ਕਰਨ ’ਤੇ ਉਨ੍ਹਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਮੁਖੀ ਅਤੇ ਅੰਤਰਾਸ਼ਟਰੀ ਪੱਧਰ ਦੇ ਪ੍ਰਸਿੱਧ ਖਿਡਾਰੀ ਡਾ. ਸੁਖਦੇਵ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਪ੍ਰਿੰਸਪਲ ਗੁਰਦੇਵ ਸਿੰਘ ਨੇ ਡਾ. ਸੁਖਦੇਵ ਸਿੰਘ ਨੇ ਮੁਕਾਬਲੇ ’ਚ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਉਨ੍ਹਾਂ ਕਾਲਜ ਖੇਡ ਵਿਭਾਗ ਦੇ ਇੰਚਾਰਜ਼ ਪ੍ਰੋ: ਮਨਪ੍ਰੀਤ ਕੌਰ, ਸਮੂਹ ਸਟਾਫ, ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਪਿ੍ਰੰਸੀਪਲ ਪਲਵਿੰਦਰ ਸਿੰਘ ਸਰਹਾਲਾ, ਪ੍ਰਿੰ: ਜਤਿੰਦਰ ਸਿੰਘ ਪ੍ਰਿੰ: ਪ੍ਰਦੀਪ ਸਿੰਘ, ਪ੍ਰਿੰ: ਰਣਜੀਤਾ ਕੌਰ, ਪ੍ਰਿੰ: ਅਮਰਜੀਤ ਕੌਰ, ਪ੍ਰਿੰ: ਪੂਜਾ ਜੈਨ, ਪ੍ਰਿੰ: ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …