Saturday, April 25, 2026

ਹਾਈ ਸਮਾਰਟ ਸਕੂਲ ਕਾਕੜਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਅਹਿਮ ਮੀਟਿੰਗ ਦਾ ਆਯੋਜਨ

ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਕਾਕੜਾ ਵਿਖੇ ਮੁੱਖ ਅਧਿਆਪਕਾ ਸ਼੍ਰੀਮਤੀ ਪੰਕਜ਼ ਦੀ ਯੋਗ ਅਗਵਾਈ ਹੇਠ ਸਕੂਲ ਮੈਨੇਜਮੈਂਟ ਕਮੇਟੀ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ।ਇਸ ਦਾ ਮੁੱਖ ਮੰਤਵ ਸਕੂਲ ਵਿੱਚ ਸਵੱਛਤਾ ਅਤੇ ਪੜ੍ਹਾਈ ਦੇ ਪੱਧਰ ਨੂੰ ਉਚਾ ਚੁੱਕਣਾ ਸੀ।ਕਮੇਟੀ ਦੇ ਸਕੱਤਰ ਮੈਡਮ ਪੰਕਜ਼ ਨੇ ਸਮੂਹ ਕਮੇਟੀ ਮੈਂਬਰਾਂ ਨਾਲ ਸਕੂਲ ਵਿੱਚ ਸਫਾਈ, ਸਿੱਖਿਆ ਦੇ ਮਿਆਰ ਤੇ ਵਿਚਾਰ ਕਰਦਿਆਂ, ਵਿਦਿਅਰਥੀਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਸਕੂਲ਼ ਦੀ ਤਰੱਕੀ ਲਈ ਖਰਚ ਕੀਤੀਆਂ ਗਰਾਂਟਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਸਮੂਹ ਕਮੇਟੀ ਮੈਂਬਰਾਂ ਵਲੋਂ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਲਈ ਵੀ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ।ਫੰਡ ਇੰਚਾਰਜ਼ ਸ੍ਰੀਮਤੀ ਗੁਰਜੀਤ ਕੌਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੋਂ ਸਕੂਲ ਦੀ ਸਫਾਈ ਸਬੰਧੀ ਵੇਰਵੇ ਇਕੱਠੇ ਕੀਤੇ ਗਏ।ਮੀਟਿੰਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ (ਸੈਕਡੰਰੀ ਸਿੱਖਿਆ) ਸੰਗਰੂਰ ਸ਼੍ਰੀਮਤੀ ਤਰਵਿੰਦਰ ਕੌਰ ਵਲੋਂ ਸਕੂਲ ਦਾ ਸਮੁੱਚਾ ਪ੍ਰਬੰਧਨ ਦੇਖਿਆ ਗਿਆ।ਮੈਂਬਰਾਂ ਵਲੋਂ ਸਕੂਲ ਦੇ ਪ੍ਰਬੰਧਨ ਲਈ ਸਟਾਫ਼ ਵਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਕਮੇਟੀ ਮੈਂਬਰਾਂ ਦੇ ਨਾਲ ਸਟਾਫ਼ ਮੈਂਬਰ ਸ਼੍ਰੀਮਤੀ ਗੁੰਜਨ ਚਾਵਲਾ, ਵਿੰਨੀ ਜ਼ਿੰਦਲ ,ਸੋਨੀਆ, ਰੋਹਿਣੀ ਗਰਗ, ਆਸ਼ੂ, ਬਲਵਿੰਦਰ ਕੌਰ, ਰਮਨਦੀਪ ਕੌਰ, ਜਸਵੀਰ ਕੌਰ, ਗੁਰਜੀਤ ਸਿੰਘ, ਦਵਿੰਦਰ ਪਾਲ ਸਿੰਘ, ਕੁਲਵਿੰਦਰ ਸਿੰਘ ਤੇ ਸੁਖਦੀਪ ਸਿੰਘ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …