ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਭਾਰਤ ਸਰਕਾਰ ਦੇ ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ ਮੰਤਰਾਲੇ ਅਧੀਨ ਰਜਿਸਟਰਡ ਸੰਸਥ ਨੈਸ਼ਨਲ ਐਜੂਟਰਸਟ ਆਫ ਇੰਡੀਆ ਦੁਆਰਾ ਸਥਾਪਿਤ ਸਰਵੋਤਮ ਐਕਸ਼ਨ ਰਿਸਰਚ ਇੰਸਟੀਚਿਊਟ ਅਵਾਰਡ 2024-25 ਜਿੱਤਿਆ।ਕਾਲਜ ਨੂੰ ਉੱਦਮੀ ਸਿੱਖਿਆ ਅਤੇ ਹੁਨਰ ਵਿਕਾਸ ਲਈ ਇਸ ਦੇ ਬੇਮਿਸਾਲ ਯੋਗਦਾਨ ਲਈ ਮਾਨਤਾ ਦਿੱਤੀ ਗਈ ਹੈ, ਜਿਸ ਨੇ ਪੰਜਾਬ ਅਤੇ ਇਸ ਤੋਂ ਬਾਹਰ ਉੱਤਮਤਾ ਲਈ ਇੱਕ ਮਾਪਦੰਡ ਸਥਾਪਤ ਕੀਤਾ ਹੈ।
ਕਾਲਜ ਨੇ ਹੁਨਰ ਤੋਂ ਉੱਦਮਤਾ ਪ੍ਰੋਗਰਾਮ 2024-25 ਦੇ ਇੱਕ ਵਿਆਪਕ ਕੇਸ ਅਧਿਐਨ ਦੇ ਅਧਾਰ `ਤੇ ਪੰਜਾਬ ਵਿੱਚ 95/100 ਦਾ ਸ਼ਾਨਦਾਰ ਸਕੋਰ ਪ੍ਰਾਪਤ ਕੀਤਾ।ਇਸ ਕੇਸ ਸਟੱਡੀ ਨੇ ਕਾਲਜ ਦੇ ਵਿਸਤ੍ਰਿਤ ਯੋਗਦਾਨ ਨੂੰ ਉਜਾਗਰ ਕੀਤਾ, ਇਸ ਦੀ ਨਵੀਨਤਾ, ਖੋਜ, ਉੱਦਮਤਾ ਅਤੇ ਹੁਨਰ ਵਿਕਾਸ `ਤੇ ਠੋਸ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ।ਡਾ. ਰਮੇਸ਼ ਆਰੀਆ ਉਪ-ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਅਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ.ਈ.ਓ ਸਮਰਥ ਸ਼ਰਮਾ ਨੇ ਕਾਲਜ ਵਿੱਚ ਆਯੋਜਿਤ ਇੱਕ ਸਨਮਾਨ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਇਹ ਵੱਕਾਰੀ ਪੁਰਸਕਾਰ ਪ੍ਰਦਾਨ ਕੀਤਾ।
ਇਨਾਮ ਵੰਡ ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ, ਡਾ. ਰਮੇਸ਼ ਆਰੀਆ, ਸਮਰੱਥ ਸ਼ਰਮਾ ਅਤੇ ਨੋਡਲ ਅਫਸਰਾਂ ਡਾ. ਨਿਧੀ ਅਗਰਵਾਲ ਅਤੇ ਸ਼੍ਰੀਮਤੀ ਸੁਰਭੀ ਸੇਠੀ ਨੇ ਨੈਸ਼ਨਲ ਐਜੂਟਰਸਟ ਆਫ ਇੰਡੀਆ ਦੁਆਰਾ ਕਾਲਜ ਨੂੰ ਮਿਲੇ ਪ੍ਰੋਜੈਕਟ”ਇੰਟੈਗਰੇਟਿੰਗ ਇੰਡੀਅਨ ਕਾਲੇਜ ਸਿਸਟਮ (ਆਈ.ਕੇ.ਐਸ) ਇਨ ਟੂ ਹਾਇਰ ਐਜੂਕੇਸ਼ਨ ਥਰੂ ਦ ਵਰਿੰਦਾਵਨ ਐਕਸਪੀਰੀਐਂਸ ਪ੍ਰੋਜੈਕਟ ਦਾ ਪੋਸਟਰ ਰਲੀਜ਼ ਕੀਤਾ।