Saturday, July 25, 2026

“ਸੁਰਤਿ” ਰਸਾਲੇ ਦਾ ਬਸੰਤ ਰੁੱਤ ਅੰਕ ਹੋਇਆ ਰਲੀਜ਼

ਅੰਮ੍ਰਿਤਸਰ, 15 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਨਿਵੇਕਲਾ ਸਥਾਨ ਹਾਸਲ ਕਰਨ ਵਾਲੇ ਬਹੁ-ਮਿਆਰੀ ਰਸਾਲੇ “ਸੁਰਤਿ” ਦਾ ਤੀਸਰਾ ਬਸੰਤ ਰੁੱਤ ਅੰਕ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਾਹਿਤਕ ਸਮਾਗਮ ਦੌਰਾਨ ਰਲੀਜ਼ ਕੀਤਾ ਗਿਆ।
ਜਨਵਾਦੀ ਲੇਖਕ ਸੰਘ ਵਲੋਂ ਕਰਵਾਏ ਸੰਖੇਪ ਪਰ ਅਰਥ ਭਰਪੂਰ ਇਸ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਪ੍ਰਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ, ਜਦਕਿ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ “ਸੁਰਤਿ” ਦੇ ਚਰਚਾ ਅਧੀਨ ਇਸ ਅੰਕ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਪੰਜਾਬੀ ਵਿਦਵਾਨ ਡਾ. ਆਤਮ ਰੰਧਾਵਾ ਅਤੇ ਡਾ. ਗੁਰਬੀਰ ਸਿੰਘ ਬਰਾੜ ਦੀ ਅਗਵਾਈ ਵਿੱਚ ਛਪਣ ਵਾਲੇ ਇਸ ਸਹਿਤਕ ਰਸਾਲੇ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਉਚ ਪਾਏ ਦੀ ਪੜ੍ਹਨਯੋਗ ਸਮਗਰੀ ਪਾਠਕਾਂ ਨੂੰ ਮੁਹੱਈਆ ਕਰਵਾਈ ਹੈ।ਡਾ. ਹੀਰਾ ਸਿੰਘ ਨੇ ਕਿਹਾ ਕਿ ਅਜਿਹੇ ਸਹਿਤਕ ਰਸਾਲੇ ਜਿਥੇ ਲੇਖਕਾਂ ਦੀ ਸਥਾਪਤੀ ਦਾ ਸਬੱਬ ਬਣਦੇ ਹਨ ਉਥੇ ਲੇਖਕ ਅਤੇ ਪਾਠਕ ਵਿੱਚਲੀ ਅਦਬੀ ਸਾਂਝ ਦਾ ਜ਼ਰੀਆ ਵੀ ਬਣਦੇ ਹਨ।ਸਕੂਲ ਵਲੋਂ ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਧੰਨਵਾਦ ਕੀਤਾ, ਜਦਕਿ ਸੁਭਾਸ਼ ਪਰਿੰਦਾ, ਪਰਮਜੀਤ ਕੌਰ, ਤ੍ਰਿਪਤਾ, ਨਵਦੀਪ ਕੁਮਾਰ, ਸ਼ਮੀ ਮਹਾਜਨ, ਕੰਵਲਪ੍ਰੀਤ ਕੌਰ,ਮੀਨਾਕਸ਼ੀ ਅਤੇ ਪੂਨਮ ਸ਼ਰਮਾ ਆਦਿ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …