ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਮਾਤਾ ਪੁਸ਼ਪਾ ਦੇਵੀ (83 ਸਾਲ) ਨੇ ਇੱਕ ਸੰਖੇਪ ਬਿਮਾਰੀ ਪਿੱਛੋਂ 22 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ
ਦਿੱਤਾ।ਉਹਨਾਂ ਦੀ ਜ਼ਿੰਦਗੀ ਮਮਤਾ, ਸਮਰਪਣ ਅਤੇ ਸੰਘਰਸ਼ ਦੀ ਇੱਕ ਮਿਸਾਲ ਰਹੀ।ਆਪਣੇ ਪਿੱਛੇ ਉਹ ਇੱਕ ਅਜਿਹਾ ਪਰਿਵਾਰ ਛੱਡ ਗਏ ਹਨ, ਜੋ ਤਰੱਕੀ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, 1 ਜੁਲਾਈ 1942 ਨੂੰ ਮਾਤਾ ਪਦਮਾ ਦੇਵੀ ਤੇ ਪਿਤਾ ਜੀਤੂ ਰਾਮ ਦੇ ਘਰ ਸਫੀਦੋਂ ਜਿਲ੍ਹਾ ਜੀਂਦ (ਹਰਿਆਣਾ) ਵਿੱਚ ਜਨਮ ਲੈਣ ਵਾਲੀ ਮਾਤਾ ਪੁਸ਼ਪਾ ਦੇਵੀ, ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ।ਉਸ ਸਮੇਂ ਲੜਕੀਆਂ ਦੀ ਪੜ੍ਹਾਈ ‘ਤੇ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ, ਜਿਸ ਕਰਕੇ ਉਹਨਾ ਨੂੰ ਵਿਦਿਆ ਦਾ ਲਾਭ ਨਾ ਮਿਲ ਸਕਿਆ।ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ, ਸੂਝ-ਬੂਝ ਅਤੇ ਸੰਸਕਾਰਾਂ ਨਾਲ ਅਜਿਹਾ ਪਾਠ ਪੜ੍ਹਾਇਆ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣ ਗਿਆ।ਅਠਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਮਾਸਟਰ ਪੰਨਾ ਲਾਲ ਨਾਲ ਸੁਨਾਮ ਨੇੜੇ ਪਿੰਡ ਚੱਠਾ ਨਨਹੇੜੇ ਵਿੱਚ ਹੋਇਆ।ਉਹਨਾਂ ਦੀਆਂ ਤਿੰਨ ਕੁੜੀਆਂ ਅਤੇ ਇੱਕ ਬੇਟਾ, ਇੱਕ ਪੋਤਾ, ਇੱਕ ਪੋਤੀ, ਚਾਰ ਦੋਹਤੇ, ਇੱਕ ਦੋਹਤੀ, ਇੱਕ ਪੜਦੋਹਤੀ ਅਤੇ ਇੱਕ ਪੜਦੋਹਤਾ ਹਨ।
ਲਹਿਰਾ ਗਾਗਾ ਆ ਕੇ ਮਾਸਟਰ ਦੀ ਨੌਕਰੀ ਕਈ ਪਿੰਡਾਂ ਵਿੱਚ ਰਹੀ, ਪਰ ਬੱਚਿਆਂ ਦੀ ਉਚੇਰੀ ਸਿੱਖਿਆ ਦੀ ਲੋੜ ਨੂੰ ਸਮਝਦੇ ਹੋਏ, 1976 ਵਿੱਚ ਪਰਿਵਾਰ ਸੰਗਰੂਰ ਸ਼ਿਫਟ ਹੋ ਗਿਆ।ਪਰ 1985 ਵਿੱਚ ਮਾਸਟਰ ਜੀ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ।ਪਰ ਮਾਤਾ ਪੁਸ਼ਪਾ ਦੇਵੀ ਨੇ ਹੌਸਲੇ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ।ਅਨਪੜ੍ਹ ਹੋਣ ਦੇ ਬਾਵਜ਼ੂਦ ਉਹ ਸਿੱਖਿਆ ਦੀ ਮਹੱਤਤਾ ਨੂੰ ਸਮਝਦੇ ਸਨ।ਉਹਨਾਂ ਨੇ ਆਪਣੀ ਮਿਹਨਤ, ਸੰਘਰਸ਼ ਅਤੇ ਸੂਝ-ਬੂਝ ਨਾਲ ਬੱਚਿਆਂ ਨੂੰ ਉਚੀ ਤਾਲੀਮ ਦਿਲਵਾਈ, ਜੋ ਅੱਜ ਉਚੇ ਅਹੁੱਦਿਆਂ ‘ਤੇ ਪਹੁੰਚ ਚੁੱਕੇ ਹਨ।ਬੇਟਾ ਵਿਨਾਇਕ ਇੱਕ ਯੋਗ ਚਾਰਟਰਡ ਅਕਾਊਂਟੈਂਟ ਹੈ।ਨੂੰਹ ਮੰਜ਼ੂ ਬਾਲਾ ਲੈਕਚਰਾਰ ਹੈ।ਪੋਤਾ ਤੇ ਪੋਤੀ ਪੂਨੇ ਵਿੱਚ ਇੰਟਰਨੈਸ਼ਨਲ ਕੰਪਨੀਆਂ ਵਿੱਚ ਨੌਕਰੀ ਕਰ ਰਹੇ ਹਨ।ਵੱਡੀ ਬੇਟੀ ਉਮਾ ਬਾਂਸਲ ਅਧਿਆਪਕ ਅਤੇ ਉਹਨਾਂ ਦੇ ਬੱਚੇ ਵੀ ਵਧੀਆ ਸੈਟਲ ਹਨ।ਛੋਟੀ ਬੇਟੀ ਵਨੀਤਾ ਬਾਂਸਲ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੀ ਹੈ, ਜਦੋਂਕਿ ਜਵਾਈ ਸੁਰਿੰਦਰ ਪਾਲ ਬੀ.ਐਸ.ਐਨ.ਐਲ ਵਿੱਚੋਂ ਐਸ.ਡੀ.ਓ ਦੇ ਤੌਰ ‘ਤੇ ਰਿਟਾਇਰ ਹੋਏ ਹਨ ਤੇ ਇਹਨਾਂ ਦੀ ਬੇਟੀ ਤੇ ਜਵਾਈ ਡਾਕਟਰ ਹਨ।ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ 5 ਮਾਰਚ ਨੂੰ 1-00 ਤੋਂ 2-00 ਵਜੇ ਤੱਕ ਮੰਦਿਰ ਮਾਤਾ ਕਾਲੀ ਦੇਵੀ ਸ਼ਕਤੀ ਭਵਨ ਪਟਿਆਲਾ ਗੇਟ ਬਾਹਰ ਸੰਗਰੂਰ ਵਿਖੇ ਹੋਵੇਗਾ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media