ਬਠਿਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀਫ਼ ਅਵਤਾਰ ਸਿਘ ਕੈਂਥ) – ਸਥਾਨਕ ਗੁਰੂਕੁਲ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਕਾਲਜ ਦੇ ਚੇਅਰਮੈਨ ਸੰਤ ਬਾਬਾ ਸਰੂਪਾ ਨੰਦ ਮੇਨੈਜਿੰਗ ਡਾਇਰੈਕਟਰ ਸ਼੍ਰੀ ਭੂਸ਼ਣ ਕੁਮਾਰ ਗੋਇਲ ਪ੍ਰਧਾਨ ਸ਼੍ਰੀ ਮਤੀ ਰੇਨੂੰ ਬਾਲਾ, ਸ਼੍ਰੀਮਤੀ ਵਾਲੀਆ, ਪ੍ਰਿੰਸੀਪਲ ਡਾ. ਰਣਜੀਤ ਕੌਰ ਤੋਂ ਇਲਾਵਾ ਹਿਮਾਸ਼ੂ ਵਾਲੀਆ, ਮੋਹਿਤ ਗੋਇਲ, ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ।ਕਾਲਜ ਦੇ ਚੇਅਰਮੈਨ ਸੰਤ ਬਾਬਾ ਸਰੂਪਾ ਨੰਦ ਨੇ ਕਾਲਜ ਨੂੰ ਭਵਿੱਖ ਵਿੱਚ ਤੱਰਕੀ ਕਰਨ ਦਾ ਆਸ਼ੀਰਵਾਦ ਦਿੰਦੇ ਹੋਏ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।ਮੇਨੈਜਿੰਗ ਡਾਇਰੈਕਟਰ ਸ਼੍ਰੀ ਭੂਸ਼ਣ ਕੁਮਾਰ ਗੋਇਲ ਨੇ ਆਏ ਮਹਿਮਾਨਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।ਮੇਨੈਜਿੰਗ ਡਾਇਰੈਕਟਰ ਸ਼੍ਰੀ ਭੂਸ਼ਣ ਕੁਮਾਰ ਗੋਇਲ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਡੱਬਿਆਂ ਅਤੇ ਲਿਫਾਫਿਆਂ ਦੀ ਵਰਤੋਂ ਦੇ ਗੁਣਾਂ ਅਤੇ ਔਗੁਣਾਂ ਬਾਰੇ ਦੱਸਿਆਂ। ਉਹਨਾਂ ਨੇ ਇਸ ਤੋਂ ਹੁੰਦੀਆਂ ਜਾਨਲੇਵਾ ਬਿਮਾਰੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਡੱਬਿਆਂ ਅਤੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੋਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।ਜਿਸ ਵਿੱਚ ਲੋਹੜੀ ਸੰਬੰਧੀ ਪ੍ਰੰਪਰਾਗਤ ਗੀਤ, ਲੋਕ ਗੀਤ, ਲੋਕ ਨਾਚ, ਟੱਪੇ, ਡਾਂਸ ਅਤੇ ਗਿੱਧਾ ਪੇਸ਼ ਕੀਤਾ ਗਿਆ।ਪ੍ਰਿੰਸੀਪਲ ਡਾ. ਰਣਜੀਤ ਕੌਰ ਨੇ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਸਰਬਜੀਤ ਕੌਰ ਅਤੇ ਪੋ੍ਰ. ਬਲਜਿੰਦਰ ਕੌਰ ਨੇ ਬਾਖੂਬੀ ਨਿਭਾਈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media