Thursday, March 5, 2026

ਬਠਿੰਡਾ ਪ੍ਰੈਸ ਕਲੱਬ ਨੇ ਆਪਣੇ ਵੇਹੜੇ ਵਿੱਚ ਮਨਾਇਆ ਲੋਹੜੀ ਦਾ ਤਿਉਹਾਰ

ਕਲੱਬ ਨੂੰ ਜਗਾ ਦੇਣ ਲਈ ਉਪ ਮੁੱਖ ਮੰਤਰੀ ਤੇ ਲੋਕ ਸੰਪਰਕ ਮੰਤਰੀ ਦਾ ਕੀਤਾ ਧੰਨਵਾਦ

PPN1301201515

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਰਜਿ. ਵੱਲੋਂ ਅੱਜ ਲੋਹੜੀ ਦਾ ਤਿਉਹਾਰ ਪ੍ਰਧਾਨ ਕਮਲਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਆਪਣੀ ਕੋਠੀ ਨੰ:ਡੀ-14 ਵਿਖੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਕਲੱਬ ਦੇ ਨੁਮਾਇੰਦਿਆਂ ਦੇ ਨਾਲ ਸਮੂਹ ਮੈਂਬਰਾਂ ਨੇ ਉਤਸਾਹਪੂਰਵਕ ਹਿੱਸਾ ਲਿਆ। ਇਸ ਮੋਕੇ ਪੱਤਰਕਾਰ ਅਮਨਦੀਪ ਗੋਸਲ ਤੇ ਪ੍ਰੈਸ ਫੋਟੋਗ੍ਰਾਫਰ ਜੱਬਰ ਖਾਨ ਦੇ ਘਰ ਜੰਮੀਆਂ ਨੰਨੀਆਂ ਬੱਚੀਆਂ ਦੀ ਲੋਹੜੀ ਵੀ ਮਨਾਈ ਗਈ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਲੱਬ ਦੀ ਬੇਹਤਰੀ ਅਤੇ ਪੱਤਰਕਾਰਾਂ ਦੀ ਏਕਤਾ ਤੇ ਪਹਿਰਾ ਦੇਣ ਦਾ ਪ੍ਰਣ ਲਿਆ। ਪ੍ਰਧਾਨ ਕਮਲਦੀਪ ਸਿੰਘ ਬਰਾੜ, ਜਨਰਲ ਸੈਕਟਰੀ ਗੁਰਪ੍ਰੇਮ ਲਹਿਰੀ ਨੇ ਪੱਤਰਕਾਰਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਕਤੰਤਰ ਤਰੀਕੇ ਨਾਲ ਚੁਣੇ ਨੁਮਾਇੰਦਿਆਂ ਵੱਲੋਂ ਕਲੱਬ ਦੀ ਆਪਣੀ ਬਿਲਡਿੰਗ ਲਈ ਯਤਨ ਕੀਤੇ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਬਠਿੰਡਾ ਪ੍ਰੈਸ ਕਲੱਬ ਲਈ ਉਪਰੋਕਤ ਬਿਲਡਿੰਗ ਦਿੱਤੀ ਗਈ ਜਿਸ ਲਈ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜਿੱਥੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਉਥੇ ਹੀ ਇਸ ਬਿਲਡਿੰਗ ਨੂੰ ਮੁਹੱਈਆ ਕਰਵਾਉਣ ਲਈ ਸਹਿਯੋਗ ਦੇਣ ਵਾਲੇ ਉਪ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਜੰਗਵੀਰ ਸਿੰਘ, ਸਹਾਇਕ ਮੀਡੀਆ ਐਡਵਾਈਜ਼ਰ ਹਰਜਿੰਦਰ ਸਿੰਘ ਸਿੱਧੂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਨੁਮਾਇੰਦਿਆਂ ਨੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਖੇਤਰ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਅਤੇ ਉਹਨਾਂ ਦੀ ਮਾਨ ਮਰਿਆਦਾ ਅਨੁਸਾਰ ਚੱਲਣ ਦਾ ਸੁਨੇਹਾ ਦਿੱਤਾ। ਅੱਜ ਦਾ ਦਿਨ ਬਠਿੰਡਾ ਪੱਤਰਕਾਰ ਭਾਈਚਾਰੇ ਵਿੱਚ ਇਤਿਹਾਸਕ ਦਿਨ ਹੋ ਨਿਬੜਿਆ ਕਿਉਂਕਿ ਚੁਨਿੰਦਾ ਨੁਮਾਇੰਦਿਆਂ ਦੇ ਯਤਨਾਂ ਸਦਕਾ ਇਹ ਪਹਿਲਾ ਮੌਕਾ ਸੀ ਜਦੋਂ ਸਮੂਹ ਭਾਈਚਾਰੇ ਵੱਲੋਂ ਲੋਹੜੀ ਦਾ ਤਿਉਹਾਰ ਏਕਤਾ ਤੇ ਖੁਸ਼ੀ ਨਾਲ ਮਨਾਇਆ ਗਿਆ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply