Thursday, March 26, 2026

 ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਐਸੋਸੀਏਸ਼ਨ ਨੇ ਮਨਾਈ ਧੀਆਂ ਦੀ ਲੋਹੜੀ

PPN1301201524

ਅੰਮ੍ਰਿਤਸਰ, 13 ਜਨਵਰੀ (ਰੋਮਿਤ ਸ਼ਰਮਾ) – ਹਲਕਾ ਉਤਰੀ ਵਾਰਡ ਨੰ 9 ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਐਸੋਸੀਏਸ਼ਨ ਨੇ ਧੀਆਂ ਦਾ ਤਿਉਹਾਰ ਲੋਹੜੀ ਦਾ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ।ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਇਸ ਮੋਕੇ ਤੇ ਮੁੱਖ ਮਹਿਮਾਨ ਸੀ।ਪ੍ਰੋਗ੍ਰਾਮ ਵਿਚ ਛੋਟੇ ਬਚਿਆਂ ਵਲੋਂ ਗੀਤ ਗਾਏ ਤੇ ਗਿਧੇ ਦੀ ਪ੍ਰਤਿਯੋਗਿਤਾ ਕਰਵਾਈ ਗਈ।ਸ਼੍ਰੀ ਅਨਿਲ ਜੋਸ਼ੀ ਵਲੋਂ ਇਨਾਮ ਵੰਡ ਕੇ ਬਚਿਆਂ ਦੀ ਹੋਸਲਾ ਅਫਸਾਈ ਕੀਤੀ ਗਈ।ਸ਼੍ਰੀ ਜੋਸ਼ੀ ਨੇ ਕਿਹਾ ਕੀ ਹੁਣ ਇਹ ਤਿਉਹਾਰ ਕੇਵਲ ਲੜਕਿਆਂ ਤਕ ਹੀ ਸੀਮਿਤ ਨਹੀਂ ਰਿਹਾ ਬਲਕਿ ਹੁਣ ਬੇਟੀ ਦੇ ਜੰਮਣ ਤੇ ਵੀ ਉਨੀ ਹੀ ਖੁਸ਼ੀ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਜਿਨਾ ਕੀ ਬੇਟੇ ਦੇ ਜੰਮਣ ‘ਤੇ ।ਉਹਨਾਂ ਕਿਹਾ ਕੀ ਹੁਣ ਬੇਟੀਆਂ ਹਰ ਖੇਤਰ ਵਿਚ ਮਾ-ਬਾਪ ਦਾ ਸਿਰ ਉਚਾ ਕਰ ਰਹੀਆਂ ਹਨ? ਚਾਹੇ ਓਹ ਪੜਾਈ ਹੋਵੇ ਜਾਂ ਖੇਡਾਂ ਹੋਣ ।ਹਰ ਪਾਸੇ ਤੋਂ ਵਧ ਚੜ ਕੇ, ਧੀਆਂ ਸਾਡੇ ਨੋਜਵਾਨ ਸਿਪਾਹੀਆਂ ਨਾਲ ਬਾਰਡਰ ਤੇ ਆਪਣੇ ਦੇਸ਼ ਦੀ ਰਖਿਆ ਕਰ ਰਹੀਆਂ ਹਨ।ਇਸ ਮੋਕੇ ਵਾਰਡ ਦੀ ਕੋਸਲਰ ਨੀਤੂ ਮਹਾਜਨ, ਪੱਪੂ ਮਹਾਜਨ, ਅਜੇ ਗਿੱਲ, ਨਰਿੰਦਰ ਸਿੰਘ, ਮਨਮੋਹਨ ਸਿੰਘ, ਪਲਵਿੰਦਰ ਸਿੰਘ ਪਟਵਾਰੀ, ਜਸਬੀਰ ਸਿੰਘ ਬਾਠ੍ਹ, ਸ਼ਮੀ ਕਪੂਰ ਆਦਿ ਮੋਜੂਦ ਸਨ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply