Thursday, April 23, 2026

ਪੰਜਾਬ ਦੇ 20 ਹਸਪਤਾਲਾਂ ‘ਚ ਬਨਣਗੀਆਂ ਆਧੁਨਿਕ ਲੈਬਾਰਟਰੀਆਂ

PPN1301201523

ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਛੇਤੀ ਹੀ 20 ਲੈਬਾਰਟਰੀਆਂ ਖੋਲਣ ਜਾ ਰਹੀ ਹੈ, ਜਿੱਥੇ ਕਿ ਬਹੁਤ ਹੀ ਘਟ ਦਰਾਂ ‘ਤੇ ਮਰੀਜਾਂ ਦੇ ਸਰੀਰ ਦੀ ਜਾਂਚ-ਪੜਤਾਲ ਕੀਤੀ ਜਾ ਸਕੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਅਧਾਰਸਰੰਚਨਾ ਵਿਕਾਸ ਬੋਰਡ ਅਤੇ ਪੰਜਾਬ ਸਿਹਤ ਸਿਸਟਮਜ਼ ਕਾਰਪੋਰੇਸ਼ਨ ਦੁਆਰਾ ਇਹ 20 ਲੈਬਾਰਟੀਆਂ ਪਬਲਿਕ ਪ੍ਰਾਈਵੇਟ ਪਾਰਟਰਨਰਸ਼ਿਪ ਤਹਿਤ ਉਸਾਰੀਆਂ ਜਾਣਗੀਆਂ ਅਤੇ ਇਸ ਕੰਮ ਲਈ ਸਿਹਤ ਖੇਤਰ ਵਿਚ ਚੰਗਾ ਕਰਨ ਵਾਲੀਆਂ ਸੰਸਥਾਵਾਂ ਦੀ ਚੋਣ ਕੀਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵਿਸ਼ਵ ਦਰਜੇ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਪੇਂਡੂ ਅਤੇ ਅਰਧ ਪੇਂਡੂ ਖੇਤਰ ਦੇ ਸਰਕਾਰੀ ਹਸਪਤਾਲਾਂ ਨੂੰ ਵੀ ਮਾਡਰਨ ਸਹੂਲਤਾਂ ਨਾਲ ਲੈਸ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਅਜਿਹੇ ਖੇਤਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਇੰਨਾਂ ਲੈਬਾਰਟੀਆਂ ਵਾਸਤੇ ਸਥਾਨਾਂ ਦੀ ਚੋਣ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਲੈਬਾਰਟਰੀਆਂ ਅਬੋਹਰ, ਅਜਨਾਲਾ, ਅਨੰਦਪੁਰ ਸਾਹਿਬ, ਫਾਜ਼ਿਲਕਾ, ਜਗਰਾਉਂ, ਮਲੇੇਰਕੋਟਲਾ, ਮੋਗਾ, ਨਾਭਾ, ਪੱਟੀ, ਦਸੂਹਾ, ਧੂਰੀ, ਨਕੋਦਰ, ਬੁਢਲਾਡਾ, ਫਤਿਹਗੜ ਚੂੜੀਆਂ, ਕਲਾਨੌਰ, ਭਾਮ, ਰਾਜਪੁਰਾ, ਘਨੌਰ, ਬਲਾਚੌਰ ਅਤੇ ਕੋਟਕੂਪਰਾ ਵਿਖੇ ਉਸਾਰੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਲੈਬਰਾਰਟੀਆਂ ਲਈ ਨਿੱਜੀ ਭਾਈਵਾਲਾਂ ਦੀ ਚੋਣ ਕਰਨ ਵਾਸਤੇ ਟੈਂਡਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਇਹ ਕੰਪਨੀਆਂ ਫਾਈਨਲ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਇਸ ਸਮਝੌਤੇ ਦੀ ਸਮਾਂ ਸੀਮਾ 10 ਸਾਲ ਲਈ ਤਹਿ ਕੀਤੀ ਜਾਵੇਗੀ ਅਤੇ ਲੈਬਾਰਟਰੀ ਦੀ ਉਸਾਰੀ ਅਤੇ ਉਸ ਨੂੰ ਚਲਾਉਣ ਦਾ ਸਾਰਾ ਕੰਮ ਚੁਣੀ ਗਈ ਕੰਪਨੀ ਦਾ ਹੀ ਹੋਵੇਗਾ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply