ਭੀਖੀ, 2 ਜੂਨ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਦੇ ਮਹਿਲਾ ਵਿੰਗ ਵਲੋਂ ਬਰਨਾਲਾ ਰੋਡ ਸ਼ਨੀਦੇਵ ਮੰਦਿਰ ਵਿਖੇ ਬੱਚਿਆਂ ਦਾ ਤਿੰਨ ਦਿਨ ਲਈ ਸਮਰ
ਕੈਂਪ ਲਾਇਆ ਗਿਆ।ਜਿਸ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਅਤੇ ਸੈਕਟਰੀ ਰਾਜ ਕੁਮਾਰ ਅਤੇ ਕੈਸ਼ੀਅਰ ਰੋਹਤਾਸ ਕੁਮਾਰ ਸਿੰਗਲਾ ਨੇ ਕੀਤੀ। ਮਹਿਲਾ ਵਿੰਗ ਦੀ ਪ੍ਰਧਾਨ ਸੈਵਿਤਾ ਸਿੰਗਲਾ, ਅੰਜ਼ੂ ਸਿੰਗਲਾ, ਸੋਨੀਆ ਰਾਣੀ, ਰਵੀਨਾ ਰਾਣੀ ਅਤੇ ਇੰਦਰਜੀਤ ਕੋਰ ਚਹਿਲ ਨੇ ਆਏ ਹੋਏ ਬੱਚਿਆਂ ਨੂੰ ਯੋਗਾ ਕਰਨ ਦੇ ਫਾਇਦੇ ਦੱਸੇ ਅਤੇ ਛੁੱਟੀਆਂ ‘ਚ ਰੋਜ਼ਾਨਾ ਬੱਚਿਆਂ ਨੂੰ ਮੋਬਾਇਲ ਅਤੇ ਫਾਸਟ ਫੂਡ ਦੀ ਵਰਤੋਂ ਨਾ ਕਰਨ ਬਾਰੇ ਸਮਝਾਇਆ।ਸੋਨੀਆ ਰਾਣੀ ਨੇ ਆਏ ਹੋਏ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸੰਸਥਾ ਵਲੋਂ ਲਾਏ ਗਏ ਸਮਰ ਕੈਪ ਵਿੱਚ ਤਿੰਨ ਦਿਨ ਜਰੂਰ ਲੈ ਕੇ ਆਉਣ।ਇਸ ਮੌਕੇ ਚਿੰਕੂ ਸਿੰਗਲਾ ਅਤੇ ਮੰਦਿਰ ਪ੍ਰਬੰਧਕਾਂ ਨੇ ਆਏ ਬੱਚਿਆਂ ਨੂੰ ਚਾਹ ਪਾਣੀ ਅਤੇ ਪ੍ਰਸਾਦ ਛਕਾਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media