ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਨਸ਼ਾ ਮੁਕਤ ਚੇਤਨਾ ਸੰਘ ਜਿਲ੍ਹਾ ਸੰਗਰੂਰ ਦੇ ਕੋਆਰਡੀਨੇਟਰ ਅਤੇ ਕੁਦਰਤ ਗੁਰਦੁਆਰਾ ਸਾਹਿਬ ਪਿੰਡ ਹਰੇੜੀ ਦੇ ਮੁੱਖ
ਸੇਵਾਦਾਰ ਬਾਬਾ ਪਰਮਜੀਤ ਸਿੰਘ ਬਡਰੁੱਖਾਂ ਵਾਲਿਆਂ ਨੇ ਹਲਕਾ ਦਿੜ੍ਹਬਾ ਦੀਆਂ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ 1100/- ਰੁਪਏ ਸ਼ਗਨ ਦੇਣੇ ਸ਼ੁਰੂ ਕੀਤੇ ਹਨ।ਬਾਬਾ ਪਰਮਜੀਤ ਸਿੰਘ ਨੇ ਅੱਜ ਪਿੰਡ ਤੂਰਬਨਜਾਰਾ ਵਿਖੇ ਇੱਕ ਲੋੜਵੰਦ ਲੜਕੀ ਦੇ ਵਿਆਹ ਮੌਕੇ 1100/- ਰੁਪਏ ਬਤੌਰ ਸ਼ਗਨ ਦਿੱਤੇ।ਇਸ ਮੌਕੇ ਸਮਾਜ ਸੇਵਕ ਨਿਰਭੈ ਸਿੰਘ ਛੰਨਾ, ਅੰਤਰਰਾਸ਼ਟਰੀ ਕਬੱਡੀ ਕਮੈਂਟਰ ਬੱਬੂ ਸੰਗਤੀਵਾਲਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media