ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ ਡੀਮਡ ਯੂਨੀਵਰਸਿਟੀ) ਲੌਂਗੋਵਾਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਲਗਭਗ 30 ਵਿਦਿਆਰਥੀਆਂ ਨੇ ਭਾਗ ਲਿਆ ਤੇ ਚੋਣ ਕੀਤੇ ਤਿੰਨ ਵਧੀਆ ਪੋਸਟਰਾਂ ਨੂੰ ਇਨਾਮ ਦਿੱਤੇ ਗਏ।ਸਮਾਗਮ ਵਿੱਚ ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਮੁੱਖ ਮਹਿਮਾਨ ਅਤੇ ਕਨਵੀਨਰ ਪ੍ਰੋ. ਐਮ.ਐਮ ਸਿਨਹਾ ਡੀਨ (ਵਿਦਿਆਰਥੀ ਭਲਾਈ) ਨੇ ਕਨਵੀਨਰ ਵਜੋਂ ਸ਼ਿਰਕਤ ਕੀਤੀ।ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਤਾਵਰਣ ਅਤੇ ਧਰਤੀ ਵਿਗਿਆਨ ਵਿਭਾਗ ਤੋਂ ਪ੍ਰੋਫੈਸਰ ਯੋਗਲਕਸ਼ਮੀ ਕੇ.ਐਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗ਼ਮ ਦੀ ਸ਼ੁਰੂਆਤ ਰੁੱਖ ਲਗਾਉਣ ਦੀ ਮੁਹਿੰਮ ਨਾਲ ਹੋਈ।ਜਿਸ ਵਿੱਚ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ, ਰਜਿਸਟਰਾਰ, ਐਸੋਸੀਏਟ ਰਜਿਸਟਰਾਰ, ਅਸਟੇਟ ਅਫ਼ਸਰ ਡੀਨ, ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ, ਅਸਟੇਟ ਸਟਾਫ਼ ਅਤੇ ਬਾਗਬਾਨੀ ਵਿਭਾਗ ਦੇ ਕਾਮਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਪ੍ਰਬੰਧਕੀ ਬਲਾਕ, ਕੈਮੀਕਲ ਅਤੇ ਫੂਡ ਬਲਾਕ ਵਿੱਚ ਵੱਖ-ਵੱਖ ਕਿਸਮਾਂ ਦੇ ਕੁੱਲ 25 ਪੌਦੇ ਲਗਾਏ ਗਏ।ਇਹ ਪੂਰਾ ਸਮਾਗਮ ਡਾ. ਸੁਬੀਤਾ ਭਗਤ ਅਤੇ ਡਾ. ਐਸ.ਐਮ ਆਹੂਜਾ ਵਲੋਂ ਸੁਚੱਜੇ ਢੰਗ ਨਾਲ ਸੰਚਾਲਿਤ ਕੀਤਾ ਗਿਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …