ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਅਕਾਲ ਅਕੈਡਮੀ ਦੀ ਤਿੰਨ ਰੋਜ਼ਾ ਵਰਕਸ਼ਾਪ ਦਾ ਤੀਸਰਾ ਦਿਨ ਯਾਦਗਰੀ ਹੋ ਨਿਬੜਿਆ।ਆਖਰੀ
ਦਿਨ ਦੇ ਮੁੱਖ ਮਹਿਮਾਨ ਡਾ. ਕਵਿਤਾ ਮਿੱਤਲ ਸਨ।ਪ੍ਰਿੰਸੀਪਲ ਵਿਜੇ ਪਲਾਹਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ।ਪਹਿਲੇ ਸੈਸ਼ਨ ਵਿੱਚ ਅਧਿਆਪਕ ਅਮਨਦੀਪ ਕੌਰ, ਡਾ. ਮਨਦੀਪ ਕੌਰ, ਅਮਨਿੰਦਰ ਕੌਰ, ਅਮਨਦੀਪ ਸ਼ਰਮਾ, ਅਨੂ ਸ਼ੋਰੀ, ਕੋਮਲ ਰਾਣੀ, ਦੀਪਿਕਾ, ਚਰਨਜੀਤ ਕੌਰ ਦੁਆਰਾ ਆਪਣੇ ਪਾਠ ਯੋਜਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।ਉਨ੍ਹਾਂ ਦਾ ਨਿਰਣਾ ਡਾ. ਕਵਿਤਾ ਮਿੱਤਲ, ਡਾ. ਸੁਖਦੀਪ ਕੌਰ ਸਿੱਧੂ, ਰਮਨਦੀਪ ਵਿਰਕ ਦੁਆਰਾ ਕੀਤਾ ਗਿਆ ਅਤੇ ਭਾਗੀਦਾਰੀ ਦਾ ਸਰਟੀਫਿਕੇਟ ਦਿੱਤਾ ਗਿਆ।ਦੂਜੇ ਸੈਸ਼ਨ ਵਿੱਚ ਡਾ. ਕਵਿਤਾ ਮਿੱਤਲ ਨੇ ਆਪਣੇ ਕੀਮਤੀ ਅਨੁਭਵ ਅਤੇ ਸਿੱਖਿਆ ਅਭਿਆਸਾਂ ਨੂੰ ਸਟਾਫ ਨਾਲ ਸਾਂਝਾ ਕੀਤਾ।ਆਪਣੇ ਫੀਡਬੈਕ ਵਿੱਚ ਸਟਾਫ ਮੈਂਬਰਾਂ ਨੇ ਡਾ. ਸੁਖਦੀਪ ਕੌਰ ਅਤੇ ਪ੍ਰਿੰਸੀਪਲ ਵਿਜੇ ਪਲਾਹਾ ਦਾ ਇਸ ਵਰਕਸ਼ਾਪ ਦੇ ਆਯੋਜਨ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਹ ਆਪਣੀਆਂ ਕਲਾਸਾਂ ਵਿੱਚ ਨਵੀਆਂ ਅਧਿਆਪਨ ਤਕਨੀਕਾਂ ਦੀ ਵਰਤੋਂ ਕਰਨ ਲਈ ਬਹੁਤ ਉਤਸ਼ਾਹਿਤ ਹਨ।ਅੰਤ ਵਿੱਚ ਸ਼੍ਰੀਮਤੀ ਅਮਨਿੰਦਰ ਕੌਰ ਸਿੱਧੂ ਨੇ ਬੁਲਾਰਿਆਂ ਡਾ. ਨੀਤੂ ਸੇਠੀ, ਡਾ. ਕਵਿਤਾ ਮਿੱਤਲ, ਡਾ. ਸੁਖਦੀਪ ਕੌਰ ਸਿੱਧੂ ਅਤੇ ਡਾ. ਹਰਪਾਲ ਕੌਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀਆਂ ਕੀਮਤੀ ਸੁਝਾਅ ਅਤੇ ਅਨੁਭਵ ਸਾਂਝੇ ਕੀਤੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media