ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਪ੍ਰਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਕੈਨੇਡਾ ਵਿੱਚ ਰਜਿਸਟਰਡ ਸੋਸਾਇਟੀ ਹੈ।ਆਲ ਇੰਡੀਆ ਪਿੰਗਲਵਾੜਾ
ਚੈਰੀਟੇਬਲ ਸੋਸਾਇਟੀ ਦੇ ਸਾਰੇ ਵਿੱਦਿਅਕ ਅਦਾਰੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਵਲੋਂ ਹੀ ਚਲਾਏ ਜਾ ਰਹੇ ਹਨ।ਕੈਨੇਡਾ ਵਿੱਚ ਵੱਖ-ਵੱਖ ਸੰਸਥਾਵਾਂ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਲਈ ਫੰਡ ਇਕੱਠਾ ਕਰਦੀਆਂ ਹਨ।ਯੂਬੀਸੀ ਭੰਗੜਾ ਕਲੱਬ ਨੇ ਪਿੱਛਲੇ ਸਾਲ $50,000 ਇਕੱਠਾ ਕੀਤਾ ਸੀ।ਇਸ ਸਾਲ ਇਸ ਕਲੱਬ ਨੇ $80,000 ਇਕੱਠਾ ਕਰਕੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਨੂੰ ਦਾਨ ਕੀਤੇ ਹਨ।ਇਹ ਰਕਮ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਵਲੋਂ ਆਰਥਿਕ ਰੂਪ ਵਿੱਚ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ, ਪਿੰਗਲਵਾੜਾ ਵਿੱਚ ਰਹਿ ਰਹੇ ਵਿਸ਼ੇਸ਼ ਬੱਚਿਆਂ ਅਤੇ ਬਹਿਰੇ ਬੱਚਿਆਂ ਦੇ ਸਕੂਲ ਲਈ ਵਰਤੀ ਜਾਵੇਗੀ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media