ਅੰਮ੍ਰਿਤਸਰ, 27 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸੁਖਬੀਰ ਭੁੱਲਰ ਦਾ ਗਾਇਆ ਨਵਾਂ ਗੀਤ ‘ਸਰਮਾਇਆ’ ਦਾ ਪੋਸਟਰ ਰਲੀਜ਼
ਸਮਾਗਮ ਕੀਤਾ ਗਿਆ।ਗੀਤ ‘ਸਰਮਾਇਆ’ ਬਹੁਤ ਵਧੀਆ ਫ਼ਿਲਮਾਇਆ ਗਿਆ ਹੈ, ਫ਼ਿਲਮ ਨਿਰਦੇਸ਼ਕ ਅਮਰਪਾਲ ਦੇ ਵੀਡਿਓ ਤਕਰੀਬਨ ਬੈਕ ਟੂ ਬੈਕ ਹਿੱਟ ਰਹੇ ਹਨ।ਪਿੱਛਲੇ ਦਿਨੀਂ ਕਾਂਸ਼ੀ ਰਾਮ ਚੰਨ ਦੇ ਗੀਤ ਪੈਗ ਦੀ ਰਲੀਜ਼ ਮੌਕੇ ਅਮਰਪਾਲ ਨੇ ਅਹਿਮ ਰੋਲ ਅਦਾ ਕੀਤਾ।ਅਗਲੇ ਦਿਨ ਓਹਨਾਂ ਨੇ ਗੀਤ ‘ਸਰਮਾਇਆ’ ਦੀ ਸ਼ੂਟਿੰਗ ਪ੍ਰੀਤ ਨਗਰ ਅੰਮ੍ਰਿਤਸਰ ਵਿਖੇ ਕੀਤੀ।ਅਮਰਪਾਲ ਨੇ ਕਿਹਾ ਕਿ ਗੀਤ ਦੀ ਸਟੋਰੀ ਮੁਤਾਬਿਕ ਇਸ ਨੂੰ ਬਾਖੂਬੀ ਢੰਗ ਨਾਲ ਨਿਭਾਇਆ।ਇਹ ਗੀਤ ਵਾਕਿਆ ਹੀ ਸੁਖਬੀਰ ਭੁੱਲਰ ਦਾ ਸਰਮਾਇਆ ਬਣ ਜਾਣਾ ਹੈ।ਸੁਖਬੀਰ ਭੁੱਲਰ ਨੇ ਇਸ ਗੀਤ ਨੂੰ ਬਹੁਤ ਸੁਰੀਲੀ ਅਵਾਜ਼ ਨਾਲ ਗਾਇਆ ਅਤੇ ਕਲਮਬੰਦ ਵੀ ਸੁਖਬੀਰ ਭੁੱਲਰ ਨੇ ਕੀਤਾ ਹੈ।ਇਸ ਦੀ ਰਿਕਾਰਡਿੰਗ ਪੰਛੀ ਸਟੂਡਿਉ ਲੁਧਿਆਣਾ ਵਿਖੇ ਹੋਈ ਹੈ।ਡਾਇਰੈਕਟਰ ਅਮਰਪਾਲ ਅਨੁਸਾਰ ਇਸ ਵਿੱਚ ਮਾਸਟਰ ਕੁਲਜੀਤ ਸਿੰਘ ਨੇ ਆਪਣੀ ਐਕਟਿੰਗ ਬੇਮਿਸਾਲ ਪੇਸ਼ ਕੀਤੀ ਹੈ ਤੇ ਇਸ ਵਿੱਚ ਨਰੰਜਣ ਗਿੱਲ, ਰਾਜਪਾਲ ਸ਼ਰਮਾ, ਗੈਵੀ ਸ਼ੇਰਗਿੱਲ, ਸਾਹਿਲ ਪ੍ਰੀਤਨਗਰ, ਅੰਕਿਤਾ ਪੁੰਜ਼, ਸੁਨੀਤਾ ਪਾਂਡੇ, ਬੇਬੀ ਹਰਜੀਤ, ਫਰਾਂਸਿਸ ਪ੍ਰੀਤ ਆਦਿ ਹੋਰ ਕਲਾਕਾਰਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ।ਇਸ ਗਾਣੇ ਦਾ ਸੰਗੀਤ ਮੀਤ ਪਾਣੀਪਤ ਵਲੋਂ ਦਿੱਤਾ ਗਿਆ ਹੈ।
ਇਸ ਮੌਕੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਹਰਮੀਤ ਆਰਟਿਸਟ, ਜ਼ਿੰਦ ਸੁਰ ਸਿੰਘ, ਲਲਿਤ ਮਹਿਤਾ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media