ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਾਨਯੋਗ
ਚੋਣ ਕਮਿਸ਼ਨ ਦੀਆਂ ਹਦਾਇਆਂ ਅਨੁਸਾਰ ਜਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ 17 ਜੁਲਾਈ ਤੱਕ ਬੀ.ਐਲ.ਓਜ਼ ਨੂੰ ਟ੍ਰੇਨਿੰਗ ਦੇਣ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਉਨ੍ਹਾਂ ਨੇ ਬੀ.ਐਲ.ਓਜ਼ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋਣ ਅਤੇ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਨ।
ਇਸ ਸਬੰਧ ਵਿੱਚ ਚੋਣਕਾਰ ਰਜਿਸਟਰੇਸ਼ਨ ਅਫਸਰ-ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਪੀ.ਸੀ.ਐਸ ਦੀ ਅਗਵਾਈ ਹੇਠ 019-ਅੰਮ੍ਰਿਤਸਰ ਦੱਖਣੀ ਹਲਕੇ ਦੀ ਬੀ.ਐਲ.ਓਜ਼ ਟਰੇਨਿੰਗ ਨਗਰ ਨਿਗਮ ਰਣਜੀਤ ਐਵੀਨਊ ਵਿਖੇ ਕੀਤੀ ਗਈ।ਟਰੇਨਿੰਗ ਮੌਕੇ ਵਧੀਕ ਕਮਿਸ਼ਨਰ ਨੇ ਬੀ.ਐਲ.ਓਜ਼ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਭਾਰਤ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਕੰਮ ਵਿੱਚ ਸਮੇਂ-ਸਮੇਂ ਤੇ ਹੁੰਦੀਆਂ ਸੋਧਾਂ ਨਾਲ ਅਪਡੇਟ ਰਹਿਣ।ਇਲੈਕਸ਼ਨ ਇੰਚਾਰਜ਼ ਸੰਜੀਵ ਕਾਲੀਆ ਨੇ ਬੀ.ਐਲ.ਓਜ਼ ਨੂੰ ਉਹਨ੍ਹਾਂ ਦੀਆਂ ਭੂਮਿਕਾਵਾਂ ਅਤੇ ਫਰਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ।ਐਸ.ਡੀ.ਓ ਗੁਰਪ੍ਰੀਤ ਸਿੰਘ ਨੇ ਫਾਰਮ ਨੰ: ਚ 6,7,8 ਅਤੇ ਬੀ.ਐਲ.ਓ ਐਪ ਦੀ ਬਹੁਤ ਵਧੀਆ ਤਰੀਕੇ ਨਾਲ ਟਰੇਨਿੰਗ ਦਿੱਤੀ ਗਈ।
ਇਸੇ ਤਰ੍ਹਾਂ ਚੋਣਕਾਰ ਰਜਿਸਟਰੇਸ਼ਨ ਅਫਸਰ 20-ਅਟਾਰੀ-ਕਮ-ਐਸ.ਡੀ.ਐਮ ਅੰਮ੍ਰਿਤਸਰ -2 ਮਨਕੰਵਲ ਸਿੰਘ ਚਾਹਲ ਦੀ ਅਗਾਵਈ ਹੇਠ ਵੀ ਸਰਕਾਰੀ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ 53 ਬੂਥ ਲੈਵਲ ਅਫਸਰ ਅਤੇ 5 ਸੈਕਟਰ ਅਫਸਰਾਂ ਨੂੰ ਟ੍ਰੇਨਿੰਗ ਕਰਵਾਈ ਗਈ ਅਤੇ ਟ੍ਰੇਨਿੰਗ ਮੁਕੰਮਲ ਕਰਵਾਉਣ ਉਪਰੰਤ ਸਮੂਹ ਟਰੇਨੀ ਦੀ ਬਹੁ ਚੋਣ ਪ੍ਰਸ਼ਨ ਪੱਤਰ ਦੇ ਅਧਾਰ ‘ਤੇ ਪ੍ਰੀਖਿਆ ਕਰਵਾਈ ਗਈ ਅਤੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਵਧੀਕ ਮੁੱਖ ਪ੍ਰਸਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ ਸ੍ਰੀਮਤੀ ਅਨਾਇਤ ਪੀ.ਸੀ.ਐਸ ਵਲੋਂ ਵੀ ਉਤਰੀ ਵਿਧਾਨ ਸਭਾ ਚੋਣ ਹਲਕਾ 15 ਦੇ ਮਾਸਟਰ ਟਰੇਨਰਾਂ ਦੀ ਟ੍ਰੇਨਿੰਗ ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਕਰਵਾਈ ਗਈ ਅਤੇ ਬੂਥ ਲੈਵਲ ਅਫਸਰਾਂ ਨੂੰ ਟ੍ਰੇਨਿੰਗ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ ਗਈ।
ਬੀ.ਐਲ.ਓਜ਼ ਵਲੋਂ ਚੋਣਾਂ ਨਾਲ ਸਬੰਧਤ ਸਕਿੱਟ ਪੇਸ਼ ਕੀਤੀ ਗਈ।ਹਾਜ਼ਰ ਹੋਏੇ ਸਾਰੇ ਬੀ.ਐਲ.ਓਜ਼ ਨੂੰ ਆਈ.ਡੀ ਕਾਰਡ ਅਤੇ ਸਰਟੀਫਿਕੇਟ ਦਿੱਤੇ ਗਏ।ਰਾਜਵਿੰਦਰ ਸਿੰਘ, ਇਲੈਕਸ਼ਨ ਕਾਨੂੰਗੋ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ਹੈ।ਵਜ਼ੀਰ ਰਾਜ ਏ.ਟੀ.ਪੀ, ਬਲਜਿੰਦਰ ਸਿੰਘ, ਏ.ਡੀ.ਓ, ਜਸਬੀਰ ਸਿੰਘ, ਲੈਕਚਰਾਰ, ਮੋਹਿਤ ਸਰੰਗਲ, ਕਲਰਕ ਜਸਬੀਰ ਸਿੰਘ, ਸ਼੍ਰੀਮਤੀ ਅਕਬੀਰ, ਮਿਸ ਮੌਸਮੀ ਰਾਣੀ, ਮਿਸ ਗੁਰਸੀਰਤ ਕੋਰ, ਸੰਦੀਪ 20-ਅਟਾਰੀ ਤੋਂ ਸ੍ਰੀਮਤੀ ਹਰਜੀਤ ਕੌਰ ਚੋਣ ਕਾਨੂੰਗੋ ਅਤੇ ਮਨਦੀਪ ਕੁਮਾਰ ਅਧਿਆਪਕ ਅਤੇ ਅਮਿਤ ਹਾਜ਼ਰ ਸਨ
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media