Wednesday, August 6, 2025
Breaking News

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ 50-50 ਕਰਮਚਾਰੀਆਂ ਦੇ ਬੈਚ ਵਿੱਚ 17.07.2025 ਤੱਕ ਕਰਵਾਈ ਜਾਣੀ ਹੈ, ਜਿਸ ਦੇ ਤਹਿਤ 13-ਮਜੀਠਾ ਵਿਧਾਨ ਸਭਾ ਚੋਣ ਹਲਕੇ ਦੇ ਤੀਸਰੇ ਬੈਚ ਦੀ ਟਰੇਨਿੰਗ ਅੱਜ ਮੀਟਿੰਗ ਹਾਲ ਪਹਿਲੀ ਮੰਜ਼ਿਲ ਤਹਿਸੀਲ ਕੰਪਲੈਕਸ ਮਜੀਠਾ ਵਿਖੇ ਅਸੀਸਪਾਲ ਸਿੰਗਲਾ ਤਹਿਸੀਲਦਾਰ ਮਜੀਠਾ-ਕਮ-ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-1 ਦੀ ਦੇਖ-ਰੇਖ ਵਿੱਚ ਕਰਵਾਈ ਗਈ।ਇਸ ਟਰੇਨਿੰਗ ਵਿੱਚ 47 ਬੂਥ ਲੈਵਲ ਅਫ਼ਸਰ ਅਤੇ 3 ਸੈਕਟਰ ਅਫ਼ਸਰ ਸ਼ਾਮਲ ਹੋਏ।ਅੱਜ ਦੇ ਬੈਚ ਵਿੱਚ ਸ਼ਾਮਲ ਬੀ.ਐਲ.ਓ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਵੇਂ ਪਲਾਸਟਿਕ ਸ਼ਨਾਖਤੀ ਕਾਰਡ ਅਤੇ ਟਰੇਨਿੰਗ ਦਾ ਸਰਟੀਫਿਕੇਟ ਵੀ ਜਾਰੀ ਕੀਤਾ।ਦੀਪਕ ਮੋਹਨ ਚੋਣ ਕਾਨੂੰਗੋ ਅਤੇ ਸੁਧੀਰ ਗੁਪਤਾ, ਵੋਕੇਸ਼ਨਲ ਮਾਸਟਰ ਸ.ਸ.ਸ.ਸ ਮਜੀਠਾ (ਮਾਸਟਰ ਟਰੇਨਰ) ਪਾਸੋਂ ਟਰੇਨਿੰਗ ਮੁਕੰਮਲ ਕਰਾਉਣ ਉਪਰੰਤ ਸਮੂਹ ਟਰੇਨੀਜ਼ ਦੀ ਬਹੁ-ਚੋਣ ਪ੍ਰਸ਼ਨ-ਪੱਤਰ ਦੇ ਆਧਾਰ ਅਸੈਸਮੈਂਟ ਪ੍ਰੀਖਿਆ ਵੀ ਕਰਵਾਈ ਗਈ, ਜਿਸ ਦਾ ਨਤੀਜਾ 100% ਰਿਹਾ ਹੈ।ਅਸੀਸਪਾਲ ਸਿੰਘ ਤਹਿਸੀਲਦਾਰ ਮਜੀਠਾ ਨੇ ਟਰੇਨੀਜ਼ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ ਅਤੇ ਫੀਲਡ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੁਣਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।ਟਰੇਨਿੰਗ ਲਈ ਸਮੁੱਚੇ ਪ੍ਰਬੰਧ ਦੀਪਕ ਮੋਹਨ ਚੋਣ ਕਾਨੂੰਗੋ ਵੱਲੋਂ ਬਾਖੂਬੀ ਕੀਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …