Thursday, August 27, 2026

ਬ੍ਰਾਈਟਵੇ ਸਕੂਲ ‘ਚ ਜਰੂਰਤਮੰਦਾਂ ਨੂੰ ਕੰਬਲ 16 ਜਨਵਰੀ ਨੂੰ ਵੰਡੇ ਜਾਣਗੇ

PPN1401201515
ਛੇਹਰਟਾ, 14 ਜਨਵਰੀ (ਕੁਲਦੀਪ ਸਿੰਘ ਨੋਬਲ) – ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦੀ ਇਕ ਜਰੂਰੀ ਮੀਟਿੰਗ ਬ੍ਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਹੋਈ।ਮੀਟਿੰਗ ਦੌਰਾਨ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਸਰਦੀ ਦੇ ਮੌਸਮ ਨੂੰ ਧਿਆਂਨ ਵਿਚ ਰੱਖਦੇ ਹੋਏ 16 ਜਨਵਰੀ ਦਿਨ ਸ਼ੁੱਕਰਵਾਰ ਨੂੰ ਬ੍ਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ ਵਿਖੇ 200 ਜਰੂਰਤਮੰਦ ਵਿਅਕਤੀਆਂ ਨੂੰ ਗਰਮ ਕੰਬਲ ਵੰਡੇ ਜਾਣਗੇ।ਉਨਾਂ ਕਿਹਾ ਕਿ ਉਨਾਂ ਦੀ ਸੰਸਥਾਂ ਵਲੋਂ ਸਮੇਂ-ਸਮੇਂ ‘ਤੇ ਗਰੀਬ ਲੜਕੀਆਂ ਦੇ ਵਿਆਹ, ਵਿਧਵਾਵਾਂ ਨੂੰ ਰਾਸ਼ਨ ਤੇ ਹੋਰ ਧਾਰਮਿਕ ਕੰੰਮਾਂ ਵਿਚ ਯੋਗਦਾਨ ਪਾਉਂਦੀ ਰਹੇਗੀ।ਇਸ ਮੋਕੇ ਸਮਾਜ ਸੇਵਕ ਅਮਰਜੀਤ ਸਿੰਘ ਨੌਬਲ, ਸਮਾਜ ਸੇਵਕ ਸਤਪਾਲ ਲੱਕੀ, ਸਮਾਜ ਸੇਵਕ ਦੀਪਕ ਸੂਰੀ, ਮਿਸ਼ਨ ਆਗਾਜ ਦੇ ਉੱਪ ਪ੍ਰਧਾਂਨ ਦੀਪਕ ਬੱਬਰ, ਪੰਕਜ ਸ਼ਰਮਾ, ਅਵਤਾਰ ਸਿੰਘ ਜਿਊਲਰਜ, ਸਤੀਸ਼ ਮੰਟੂ, ਰਿੰਕੂ ਬੌਧਰਾਜ, ਸ਼ੈਂਟੀ ਸ਼ਰਮਾ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply