Sunday, December 22, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੇ ‘ਰਾਸ਼ਟਰੀ ਸਕੂਲ ਖੇਡਾਂ’ ਵਿੱਚ ਜਿੱਤੇ ਤਗਮੇ

PPN1401201514

ਅੰਮ੍ਰਿਤਸਰ, ੧੪ ਜਨਵਰੀ (ਜਗਦੀਫ ਸਿੰਘ ਸ’ਗੂ) ੁ ਦਿੱਲੀ ਵਿਖੇ ਪਿਛਲੇ ਦਿਨੀ ਰਾਸ਼ਟਰੀ ਸਕੂਲ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਰੋਪ ਸਕਿਪਿੰਗ ਵੱਲੋਂ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਸ ਵਿੱਚ ਅੰਡਰੁ੧੪ ਦੇ ਜੋਧਵੀਰ ਸਿੰਘ ਅੱਠਵੀਂੁਏ, ਜਸਕੀਰਤ ਸਿੰਘ ਅੱਠਵੀਂੁਜੀ, ਹਰਕੀਰਤ ਪਾਠਕ ਅਠੱਵੀਂੁਏ ਨੇ ਡਬਲ ਡੋਚ ਸਪੀਡ ਅਤੇ ਡਬਲ ਡੋਚ ਫਰੀ ਸਟਾਈਲ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਚੇਅਰਮੈਨ ਪੰਜਾਬ ਰੋਪ ਸਕਿਪਿੰਗ ਐਸੋਸੀਏਸ਼ਨ, ਸ਼੍ਰੀਮਤੀ ਨੀਰਾ ਸ਼ਰਮਾ ਪ੍ਰਧਾਨ ਪੰਜਾਬ ਰੋਪ ਸਕਿਪਿੰਗ, ਸ਼੍ਰੀਮਤੀ ਵਰਸ਼ਾ ਸ਼ਰਮਾ ਜਨਰਲ ਸੈਕਟਰੀ ਅਤੇ ਵਰਿੰਦਰ ਬਾਵਾ ਜਾਂਇੰਟ ਸੈਕਟਰੀ ਨੇ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੇ ਉਨ੍ਹਾਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਡਾ: ਅਮਰਪਾਲੀ ਲੈਕਚਰਾਰ ਸਰਕਾਰੀ ਸੀ: ਸੈ: ਸਕੂਲ (ਸ਼ਿਵਾਲਾ), ਸਪੋਰਟਸ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਸ਼੍ਰੀਮਤੀ ਜਯੋਤੀ ਵੀ ਹਾਜ਼ਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply