ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ
ਨੇ ਹੈਲਥ ਅਫਸਰ ਡਾ. ਰਮਾ ਅਤੇ ਹੈਲਥ ਵਿਭਾਗ ਦੀ ਟੀਮ ਨਾਲ ਮਿਲ ਕੇ ਵੈਸਟ ਜੋਨ ਖੇਤਰ ਵਿੱਚ ਇਨਫੋਰਸਮੈਂਟ ਡਰਾਈਵ ਚਲਾਈ।
ਸਫਾਈ ਵਿੰਗ ਵੱਲੋਂ ਪੁਤਲੀਘਰ ਤੋਂ ਜੀ.ਟੀ ਰੋਡ ਖੇਤਰ ਵਿੱਚ ਰੇਹੜੀ-ਫੜੀ ਵਾਲਿਆਂ ਨੂੰ ਕੁੜਾ ਸੁੱਟਣ, ਗੈਰ-ਸਫਾਈ ਵਾਲਾ ਮਾਹੌਲ ਬਣਾਈ ਰੱਖਣ ਅਤੇ ਪਲਾਸਟਿਕ ਦੇ ਵਰਤੋਂ ਲਈ ਚਲਾਣ ਕੀਤੇ ਗਏ।ਸਿੰਗਲ-ਯੂਜ਼ ਪਲਾਸਟਿਕ ਅਤੇ ਹੋਰ ਮਨ੍ਹਾਂ ਕੀਤੀ ਸਮੱਗਰੀ ਨੂੰ ਮੌਕੇ ’ਤੇ ਹੀ ਜ਼ਬਤ ਕੀਤਾ ਗਿਆ।ਵਪਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਭਵਿੱਖ ਵਿੱਚ ਗੰਦਗੀ ਕਰਨ ਜਾਂ ਕੁੜਾ ਸੜਕਾਂ ’ਤੇ ਸੁੱਟਣ ’ਤੇ ਕੜੀ ਕਾਰਵਾਈ ਕੀਤੀ ਜਾਵੇਗੀ।
ਇਸੇ ਤਰ੍ਹਾਂ ਦੀ ਕਾਰਵਾਈ ਸ਼ਹਿਰ ਦੇ ਹੋਰ ਜੋਨਾਂ ਵਿੱਚ ਵੀ ਕੀਤੀ ਗਈ, ਜਿਸ ਦੌਰਾਨ ਕੁੱਲ 24 ਚਲਾਣ ਕੱਟੇ ਗਏ। ਹੁਣ ਤੱਕ ਕੁੱਲ 1908 ਚਲਾਣ ਉਲੰਘਣਾ ਕਰਨ ਵਾਲਿਆਂ ਖਿਲਾਫ਼ ਜਾਰੀ ਕੀਤੇ ਜਾ ਚੁੱਕੇ ਹਨ।
ਮੌਕੇ ਏ.ਐਮ.ਓ.ਐਚ ਡਾ. ਰਮਾ, ਚੀਫ਼ ਸੈਨੇਟਰੀ ਇੰਸਪੈਕਟਰ ਅਨਿਲ ਡੋਗਰਾ, ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ, ਬ੍ਰਹਮ ਦਾਸ, ਸ਼ਾਮ ਸਿੰਘ, ਅਸ਼ੋਕ ਕੁਮਾਰ, ਦੇਵਿੰਦਰ ਕੁਮਾਰ ਸਮੇਤ ਸੁਪਰਵਾਈਜ਼ਰ ਤੇ ਸਟਾਫ਼ ਮੌਜ਼ੂਦ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media