ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਦਿਨੇਸ਼ ਬੱਸੀ ਵੱਲੋਂ ਹਲਕਾ ਪੂਰਬੀ ਦੇ
ਵਾਰਡ ਨੰਬਰ 32 ਦੇ ਨਿਵਾਸੀਆਂ ਨਾਲ ਮਿਲ ਕੇ ਲੋਹੜੀ ਦਾ ਪਵਿੱਤਰ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਰੀਤਾਂ ਨਾਲ ਮਨਾਇਆ ਗਿਆ।ਸਮਾਗਮ ਵਾਰਡ ਨੰਬਰ 32 ਦੇ ਇੰਚਾਰਜ਼ ਰਾਜਬੀਰ ਸਿੰਘ ਰਾਜੂ ਦੀ ਅਗਵਾਈ ‘ਚ ਆਯੋਜਿਤ ਕੀਤਾ ਗਿਆ।ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।ਦਿਨੇਸ਼ ਬੱਸੀ ਨੇ ਕਿਹਾ ਕਿ ਲੋਹੜੀ ਕਿਸਾਨਾਂ ਦੀ ਮਿਹਨਤ, ਆਪਸੀ ਭਾਈਚਾਰੇ ਅਤੇ ਪੰਜਾਬੀ ਸੱਭਿਆਚਾਰ ਦੀ ਰੂਹ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਖੇਤਾਂ ਵਿੱਚ ਪਸੀਨਾ ਬਹਾਉਂਦਾ ਹੈ, ਤਦ ਹੀ ਖੁਸ਼ਹਾਲੀ ਦਾ ਬੀਜ ਅੰਕੁਰਿਤ ਹੁੰਦਾ ਹੈ।ਲੋਹੜੀ ਮਿਹਨਤ, ਸੰਘਰਸ਼ ਅਤੇ ਸਮਰਪਣ ਦਾ ਸਨਮਾਨ ਕਰਨ ਵਾਲਾ ਤਿਉਹਾਰ ਹੈ।ਉਨ੍ਹਾਂ ਦ੍ਰਿੜ੍ਹ ਸੰਕਲਪ ਦੋਹਰਾਇਆ ਕਿ ਪੰਜਾਬ ਨੂੰ ਮੁੜ ਤਰੱਕੀ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਰਾਹ ’ਤੇ ਮਜ਼ਬੂਤੀ ਨਾਲ ਅੱਗੇ ਲਿਆਂਦਾ ਜਾਵੇਗਾ।ਦਿਨੇਸ਼ ਬੱਸੀ ਵੱਲੋਂ ਚਾਈਨੀਜ਼ ਡੋਰ ਬੱਚਿਆਂ ਅਤੇ ਆਮ ਲੋਕਾਂ ਦੀ ਜਾਨ ਲਈ ਬਹੁਤ ਖ਼ਤਰਨਾਕ ਹੈ, ਇਸ ਲਈ ਲੋਹੜੀ ਦਾ ਤਿਓਹਾਰ ਸੁਰੱਖਿਅਤ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ।ਉਨ੍ਹਾਂ ਨੇ ਬੱਚਿਆਂ ਨੂੰ ਪਤੰਗਾਂ ਅਤੇ ਲੋਕਾਂ ਨੂੰ ਮੁੰਗਫ਼ਲੀ ਤੇ ਰੇਵੜੀਆਂ ਵੀ ਵੰਡੀਆਂ।
ਇਸ ਮੌਕੇ ਰਾਸਬੀਰ ਸਿੰਘ, ਗਜੇਂਦਰ ਸਿੰਘ, ਰਾਜੀਵ ਛਾਬੜਾ, ਗਗਨਦੀਪ ਸਿੰਘ, ਹਰਪਾਲ ਵੇਰਕਾ, ਮੁਖਤਿਆਰ ਸਿੰਘ, ਜੋਗਿੰਦਰ ਸਿੰਘ, ਰੋਜ਼ਾ ਪ੍ਰਧਾਨ, ਰਮਨ, ਹਰਪ੍ਰੀਤ ਸਿੰਘ, ਓੰਕਾਰ ਸਿੰਘ, ਸੋਨੂ ਮਾਨ ਅਤੇ ਮਨਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media