Sunday, February 22, 2026

ਨੈਕਸਸ ਅੰਮ੍ਰਿਤਸਰ ‘ਚ ਗਣਤੰਤਰ ਦਿਵਸ ਸਮਾਰੋਹ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ) – ਸ਼ਹਿਰ ਦਾ ਪ੍ਰਮੁੱਖ ਸ਼ਾਪਿੰਗ ਅਤੇ ਲਾਈਫਸਟਾਈਲ ਡੈਸਟੀਨੇਸ਼ਨ ਨੈਕਸਸ ਅੰਮ੍ਰਿਤਸਰ ਗਣਤੰਤਰ ਦਿਵਸ ਮੌਕੇ ਆਉਣ ਵਾਲੇ ਗ੍ਰਹਕਾਂ ਲਈ ਕਈ ਮਨੋਰੰਜਕ ਗਤੀਵਿਧੀਆਂ ਸ਼ਾਨਦਾਰ ਸ਼ਾਪਿੰਗ ਆਫ਼ਰਾਂ ਨਾਲ ਤਿਆਰ ਹੈ।
ਨੇਕਸਸ ਵੱਲੋਂ 26 ਜਨਵਰੀ ਨੂੰ ਬੱਚਿਆਂ ਲਈ ਖਾਸ ਗਤੀਵਿਧੀਆਂ ਤਹਿਤ ਬੱਚਿਆਂ ਲਈ ਵੱਖ-ਵੱਖ ਕਿਰਦਾਰਾਂ ਨਾਲ ਇੰਟਰੈਕਸ਼ਨ ਅਤੇ ‘ਮੀਟ-ਐਂਡ-ਗ੍ਰੀਟ’ ਅਨੁਭਵ ਸ਼ਾਮਲ ਹਨ, ਜੋ ਮਾਲ ‘ਚ ਆਉਣ ਵਾਲੇ ਬੱਚਿਆਂ ਅਤੇ ਪਰਿਵਾਰਾਂ ਲਈ ਇੱਕ ਯਾਦਗਾਰ ਅਤੇ ਮਨੋਰੰਜਕ ਵੀਕਐਂਡ ਬਣਾਉਣਗੇ।
ਗਣਤੰਤਰ ਦਿਵਸ ਸਮਾਰੋਹ ਦੇ ਅੰਤ ‘ਚ ਨੈਕਸਸ ਅੰਮ੍ਰਿਤਸਰ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦਾ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ।ਮਾਲ ਕੈਂਪਸ ਨੂੰ ਤਿਰੰਗੇ ਦੀ ਥੀਮ ਅਨੁਸਾਰ ਸਜਾਇਆ ਗਿਆ ਹੈ।ਇਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਨਾਲ-ਨਾਲ, ਸ਼ਾਪਿੰਗ ਦੇ ਸ਼ੌਕੀਨਾਂ ਲਈ 23 ਤੋਂ ਚੋਣਵੇਂ ਬ੍ਰਾਂਡਾਂ ‘ਤੇ ਫਲੈਟ 50% ਤੱਕ ਦੀ ਛੂਟ ਵੀ ਉਪਲੱਬਧ ਰਹੇਗੀ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …