ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ 23 ਦਸੰਬਰ 2025 ਨੂੰ ਡੀ.ਏ.ਵੀ ਪਬਲਿਕ ਸਕੂਲ, ਬੀ.ਆਰ.ਐਸੱ ਨਗਰ ਲੁਧਿਆਣਾ ਵਿਖੇ ਆਯੋਜਿਤ ਰਾਮਾਨੁਜਨ ਗਣਿਤ ਮੇਲੇ ਵਿੱਚ ਇੱਕ ਵਾਰ ਫਿਰ ਜੇਤੂ ਰਿਹਾ। ਜਿਸ ਵਿੱਚ ਸ਼ਾਮਲ 163 ਭਾਗ ਲੈਣ ਵਾਲਿਆਂ ਦੇ ਨਾਲ 20 ਨਾਮਵਰ ਸਕੂਲਾਂ ਦਾ ਮੁਕਾਬਲਾ ਹੋਇਆ।ਜਿੰਨ੍ਹਾਂ ਵਿੱਚ ਡੀ.ਏ.ਵੀ ਪਬਲਿਕ ਸਕੂਲ ਦੀ ਬੇਮਿਸਾਲ ਟੀਮ ਵਿੱਚ ਸਾਨਵੀ ਸਰੀਨ, ਸ਼ਬਦ ਸਿੰਘ ਰੰਧਾਵਾ. ਰੇਆਨ ਅਰੋੜਾ, ਆਵਿਸ਼ੀ ਦੁਆ, ਉਦੇਅਵੀਰ ਸਿੰਘ, ਵਨੂਪ੍ਰੀਤ ਕੌਰ, ਪ੍ਰਣਵ ਦੁਆ, ਗੁਰਾਂਸ਼ ਸਿੰਘ, ਸਿਧਮ ਜੈਨ ਅਤੇ ਸ਼ੌਰਿਆ ਗੁਲਾਟੀ ਆਦਿ ਵਿਦਿਆਰਥੀਆਂ ਨੇ ਮੈਥਜ਼ ਬਜ਼, ਮੈਥੇਮੈਟੀਕਲ ਟੇਲਜ਼, ਪੋਸਟਰਨੋਵਾ, ਟੈਂਗ੍ਰਾਮ ਰੰਗੋਲੀ, ਸਟੀਮ ਸਿੰਥੇਸਿਸ ਅਤੇ ਇੰਟੈਲੈਕਟ ਅਰੇਨਾ ਵਰਗੇ ਪ੍ਰੋਗਰਾਮਾਂ ਵਿੱਚ ਬੇਮਿਸਾਲ ਗਣਿਤਿਕ ਯੋਗਤਾ ਦਾ ਪ੍ਰਦਰਸ਼ਨ ਕੀਤਾ।ਜਿਸ ਵਿੱਚ ਤਰਕ, ਰਚਨਾਤਮਕਤਾ ਅਤੇ ਅਲੋਚਨਾਤਮਕ ਸੋਚ ਦਾ ਸੁਮੇਲ ਸਹਿਜੇ ਹੀ ਕੀਤਾ ਗਿਆ।ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਦੇ ਨਤੀਜੇ ਵਜੋਂ ਸਕੂਲ ਨੇ ਇੱਕ ਵਾਰ ਫਿਰ ਮਾਣ ਨਾਲ ਰਨਿੰਗ ਟ੍ਰਾਫ਼ੀ ਜਿੱਤੀ।ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਟੀਮ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਦਿਖਾਇਆ ਹੈ ਕਿ ਗਣਿਤ ਸਿਰਫ਼ ਸੰਖਿਆਵਾਂ ਬਾਰੇ ਨਹੀਂ ਹੈ, ਸਗੋਂ ਨਵੀੰਨਤਾ ਅਤੇ ਸਮੱਸਿਆ ਹੱਲ ਕਰਨ ਬਾਰੇ ਹੈ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media