ਅੰਮ੍ਰਿਤਸਰ, 29 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਅਜੀਤ ਦੇ ਸੀਨੀਅਰ ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਦੇ ਵੱਡੇ ਭਰਾਤਾ ਜੋਗਿੰਦਰ ਸਿੰਘ ਅਠੌਲਾ (ਸਾਬਕਾ ਸੀਨੀਅਰ ਬੈਂਕ ਅਧਿਕਾਰੀ) ਹੁਰਾਂ ਦੀ ਹੋਈ ਬੇਵਕਤੀ ਮੌਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸੱਕਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫਤਰ ਸਕਤਰ ਦੀਪ ਦੇਵਿੰਦਰ ਸਿੰਘ ਨੇ ਅਠੌਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ੱਸ਼ੈਲਿੰਦਰਜੀਤ ਰਾਜਨ ਹੁਰਾਂ ਦੇ ਸਤਿਕਾਰਤ ਪਿਤਾ ਪਿਰਥੀਪਾਲ ਸਿੰਘ ਅਠੌਲਾ ਵਲੋਂ ਕੀਤੇ ਨੇਕ ਕਾਰਜ਼ਾਂ ਕਰਕੇ ਮਾਝੇ ਦੇ ਇਸ ਖਿੱਤੇ ਵਿੱਚ ਸਾਹਿਤਕ, ਧਾਰਮਿਕ ਅਤੇ ਰਾਜਨੀਤਕ ਹਲਕਿਆਂ ਅੰਦਰ ਅਠੌਲਾ ਪਰਿਵਾਰ ਸਨਮਾਨਯੋਗ ਸਥਾਨ ਰੱਖਦਾ ਹੈ।ਉਹਨਾਂ ਦੇ ਵੱਡੇ ਸਪੁੱਤਰ ਜਸਪਾਲ ਸਿੰਘ ਅਠੌਲਾ ਦੇ ਇੰਝ ਤੁਰ ਜਾਣ ਨਾਲ ਜਿਥੇ ਉਹਨਾਂ ਨੂੰ ਪਰਿਵਾਰਕ ਤੌਰ ‘ਤੇ ਘਾਟਾ ਪਿਆ ਹੈ ਉਥੇ ਸਮਾਜ ਵੀ ਇਕ ਵਧੀਆ ਸਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ। ਸ਼ੈਲਿੰਦਰਜੀਤ ਸਿੰਘ ਰਾਜਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਮਿਤੀ 5 ਫਰਵਰੀ 2026 ਵੀਰਵਾਰ ਨੂੰ ਸੰਤ ਮਾਝਾ ਸਿੰਘ ਸਕੂਲ ਬਾਬਾ ਬਕਾਲਾ ਸਾਹਬ ਵਿਖੇ ਹੋਵੇਗੀ।
ਇਸ ਦੁੱਖ ਦੀ ਘੜੀ ਵਿੱਚ ਕੇਂਦਰੀ ਸਭਾ ਦੇ ਅਹੁੱਦੇਦਾਰ ਸੁਰਿੰਦਰ ਪ੍ਰੀਤ ਘਣੀਆ, ਦਲਜੀਤ ਸਿੰਘ ਸਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਰਾਜਿੰਦਰ ਰਾਜਨ, ਡਾ. ਸ਼ਿੰਦਰਪਾਲ, ਯਤਿੰਦਰ ਮਾਹਲ, ਡਾ. ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ, ਹਰਪਾਲ ਨਾਗਰਾ, ਗੁਰਪ੍ਰੀਤ ਰੰਗੀਲਪੁਰ, ਗੁਰਮੀਤ ਬਾਜਵਾ, ਵਜ਼ੀਰ ਸਿੰਘ ਰੰਧਾਵਾ, ਮਨਮੋਹਨ ਸਿੰਘ ਢਿੱਲੋਂ, ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ, ਮਲਵਿੰਦਰ, ਵਿਸ਼ਾਲ, ਬਖਤੌਰ ਧਾਲੀਵਾਲ, ਡਾ ਗਗਨ, ਮਨਦੀਪ ਬੋਪਾਰਾਏ, ਸਤਿੰਦਰਜੀਤ ਕੌਰ, ਵਿਜੇਤਾ ਰਾਜ, ਪ੍ਰਿੰ. ਕੁਲਵੰਤ ਸਿੰਘ ਅਣਖੀ, ਰਾਜਿੰਦਰ ਰਿਖੀ, ਸ਼ੁਕਰਗੁਜ਼ਾਰ ਸਿੰਘ, ਦਿਲਰਾਜ ਸਿੰਘ ਦਰਦੀ ਅਤੇ ਗੁਰਜਿੰਦਰ ਬਗਿਆੜੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media