ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਜਿਲਾ ਲਿਪਰੋਸੀ ਅਫਸਰ ਡਾ.
ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਥਾਨਕ ਸ਼੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ।ਜਿਸ ਵਿੱਚ ਕੁਸ਼ਟ ਰੋਗੀਆਂ ਨੂੰ ਦਵਾਈਆਂ ਅਤੇ ਅਲਸਰ ਕਿੱਟਾਂ ਵੰਡੀਆਂ ਗਈਆਂ।ਡਾ. ਬਜਾਜ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਦੇ ਮੌਕੇ ਤੇ ਹਰ ਸਾਲ ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ।ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ਵਿਖੇ ਰੋਗੀਆਂ ਦਾ ਮੈਡੀਕਲ ਚੈਕਅਪ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਇਹਨਾਂ ਰੋਗੀਆਂ ਨੂੰ ਐਮ.ਸੀ.ਆਰ ਫੁੱਟਵੇਅਰ ਅਤੇ ਅਲਸਰ ਕੇਅਰ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਇੱਥੇ ਰਹਿ ਰਹੇ ਸਾਰੇ ਲੋਕਾਂ ਨੂੰ ਕਸ਼ਟ ਦੇ ਇਲਾਜ਼ ਲਈ ਮਦਦ ਮਿਲ ਸਕੇ।ਜਿਲ੍ਹਾ ਲੈਪ੍ਰੋਸੀ ਅਫਸਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕੁਸ਼਼ਟ ਰੋਗ ਦੇ ਲੱਛਣ, ਇਲਾਜ਼ ਅਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।ਜਿਵੇਂ ਕਿ ਸਰੀਰ ‘ਤੇ ਕਿਸੇ ਵੀ ਹਿੱਸੇ ਤੇ ਕੋਈ ਅਜਿਹਾ ਨਿਸ਼ਾਨ ਜਿਸ ਦਾ ਰੰਗ ਲਾਲ ਚਿੱਟਾ ਜਾਂ ਤਾਂਬੇ ਰੰਗ ਦਾ ਹੋਵੇ, ਜਿਸ ‘ਤੇ ਛੋਹ ਅਤੇ ਠੰਡਾ ਗਰਮ ਵੀ ਨਾ ਮਹਿਸੂਸ ਹੁੰਦਾ ਹੋਵੇ।ਇਸ ਦੇ ਨਾਲ ਹੀ ਹੱਥਾਂ ਪੈਰਾਂ ‘ਤੇ ਆਪਣੇ ਆਪ ਛਾਲੇ ਪੈ ਕੇ ਜਖਮ ਹੋ ਜਾਣਾ ਆਦਿ ਸਾਰੀਆਂ ਕਸ਼ਟ ਰੋਗ ਦੀਆਂ ਨਿਸ਼ਾਨੀਆਂ ਹਨ।ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਸ ਦਾ ਮੁਫਤ ਕੀਤਾ ਜਾਂਦਾ।ਇਸ ਅਵਸਰ ‘ਤੇ ਜਿਲਾ ਐਮ.ਈ.ਆਈ.ਓ ਅਮਰਦੀਪ ਸਿੰਘ ਵੱਲੋਂ ਸਮੂਹ ਲੋਕਾਂ ਨੂੰ ਲੈਪਰੋਸੀ ਦੇ ਮਰੀਜਾਂ ਨਾਲ ਭੇਦ ਭਾਵ ਮਿਟਾਉਣ ਲਈ ਸੌਂਹ ਚੁੱਕਾਈ ਗਈ।
ਇਸ ਮੌਕੇ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ ਅਤੇ ਮਨਜਿੰਦਰ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media