ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਬਾਕਸਿੰਗ
ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਮੁਕਾਬਲੇ ਦੌਰਾਨ 50 ਕਿਲੋਗ੍ਰਾਮ ’ਚ ਰਾਜਬੀਰ ਸ਼ਰਮਾ ਨੇ ਗੋਲਡ ਮੈਡਲ, 55 ਕਿਲੋਗ੍ਰਾਮ ’ਚ ਅਵਤਾਰ ਸਿੰਘ ਨੇ ਸਿਲਵਰ ਮੈਡਲ, 60 ਕਿਲੋਗ੍ਰਾਮ ’ਚ ਭੁਪਿੰਦਰ ਸਿੰਘ ਨੇ ਗੋਲਡ ਮੈਡਲ, 65 ਕਿਲੋਗ੍ਰਾਮ ’ਚ ਯੁਵਰਾਜ ਅਭੈ ਪ੍ਰਤਾਪ ਸਿੰਘ ਜੈਸਵਾਲ ਨੇ ਬਰਾਊਂਜ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਇਸ ਉਪਲੱਬਧੀ ’ਤੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖੇਡ ਮੁਖੀ ਡਾ. ਦਲਜੀਤ ਸਿੰਘ ਅਤੇ ਬਾਕਸਿੰਗ ਟੀਮ ਨੂੰ ਵਧਾਈ ਦਿੱਤੀ।ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਇਸੇ ਤਰ੍ਹਾਂ ਪ੍ਰਾਪਤੀਆਂ ਹਾਸਲ ਕਰਨ ਲਈ ਸ਼ੁਭਇੱਛਾਵਾਂ ਦਿੱਤੀਆਂ।
ਪ੍ਰਿੰ: ਡਾ. ਰੰਧਾਵਾ ਨੇ ਦੱਸਿਆ ਕਿ 70 ਕਿਲੋਗ੍ਰਾਮ ’ਚ ਨਵਰੂਪ ਸਿੰਘ ਨੇ ਗੋਲਡ ਮੈਡਲ, 75 ਕਿਲੋਗ੍ਰਾਮ ’ਚ ਹਰਸਿਤ ਸਿੰਘ ਨੇ ਗੋਲਡ ਮੈਡਲ, 80 ਕਿਲੋਗ੍ਰਾਮ ’ਚ ਸੁਖਬੀਰ ਸਿੰਘ ਨੇ ਗੋਲਡ ਮੈਡਲ, 85 ਕਿਲੋਗ੍ਰਾਮ ’ਚ ਸਹਿਜਪ੍ਰੀਤ ਸਿੰਘ ਨੇ ਗੋਲਡ ਮੈਡਲ, 90 ਕਿਲੋਗ੍ਰਾਮ ’ਚ ਰਾਜਨਦੀਪ ਸਿੰਘ ਨੇ ਗੋਲਡ ਮੈਡਲ ਅਤੇ 90 ਪਲੱਸ ਕਿਲੋਗ੍ਰਾਮ ’ਚ ਰਾਜਨਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤਿਆ ਹੈ।
ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਯੂਨੀਵਰਸਿਟੀ ਬਾਕਸਿੰਗ ਮੁਕਾਬਲੇ ’ਚ ਕਾਲਜ ਦੀ ਟੀਮ ਨੇ 15ਵੇਂ ਸਾਲ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ, ਜੋ ਬਹੁਤ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਅਮਰਜੀਤ ਸ਼ਰਮਾ ਨੇ 55 ਕਿਲੋਗ੍ਰਾਮ ’ਚ ਗੋਲਡ ਮੈਡਲ ਅਤੇ ਇੰਦਰਜੀਤ ਸਿੰਘ ਨੇ 65 ਕਿਲੋਗ੍ਰਾਮ ’ਚ ਗੋਲਡ ਮੈਡਲ ਹਾਸਲ ਕੀਤਾ ਹੈ, ਇਹ ਸਟੂਡੈਂਟ ਵੀ ਖਾਲਸਾ ਕਾਲਜ ਬਾਕਸਿੰਗ ਸੈਂਟਰ ਦੇ ਹੀ ਹਨ।ਇਸ ਤਰ੍ਹਾਂ ਕਾਲਜ ਦੀ ਟੀਮ ਨੇ 10 ਭਾਰ ਵਰਗ ’ਚ 10 ਗੋਲਡ ਮੈਡਲ ਜਿੱਤ ਕੇ ਯੂਨੀਵਰਸਿਟੀ ਇੰਟਰ ਕਾਲਜ ਰਿਕਾਰਡ ਕਾਇਮ ਕੀਤਾ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ 2011 ਅਤੇ 2012 ’ਚ ਵੀ ਕਾਲਜ ਦੇ ਖਿਡਾਰੀਆਂ ਨੇ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ 11 ਭਾਰ ਵਰਗ ’ਚ 11 ਗੋਲਡ ਮੈਡਲ ਜਿੱਤ ਕੇ ਰਿਕਾਰਡ ਕਾਇਮ ਕੀਤਾ ਸੀ।
Punjab Post Daily Online Newspaper & Print Media