Thursday, February 5, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ‘ਬਲਿਸ ਡੀ-ਸਟ੍ਰੈਸ’ ਨਾਲ ਕੀਤਾ ਐਮ.ਓ.ਯੂ

ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਮਜ਼ਵੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ‘ਬਲਿਸ ਡੀ-ਸਟ੍ਰੈੱਸ’ ਨਾਲ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ) ’ਤੇ ਹਸਤਾਖਰ ਕੀਤੇ।‘ਬਲਿਸ ਡੀ-ਸਟ੍ਰੈੱਸ’ ਇੱਕ ਕਾਊਂਸਲਿੰਗ ਅਤੇ ਵੈੱਲਨੈੱਸ ਸੈਂਟਰ ਹੈ, ਜਿਸ ਦਾ ਸੰਚਾਲਨ ਪ੍ਰਸਿੱਧ ਕਾਊਂਸਲਿੰਗ ਮਨੋਵਿਗਿਆਨੀ ਡਾ. ਸਿਮਰਦੀਪ ਗਿੱਲ ਵਲੋਂ ਕੀਤਾ ਜਾਂਦਾ ਹੈ।
ਐਮ.ਓ.ਯੂ ਹਸਤਾਖਰ ਸਮਾਰੋਹ ਮਿਸ ਕਾਮਯਾਨੀ ਆਨੰਦ (ਡੀਨ ਅਕਾਦਮਿਕ), ਡਾ. ਸ਼ਵੇਤਾ (ਨੋਡਲ ਅਧਿਕਾਰੀ-ਮੈਂਟਲ ਹੈਲਥ) ਅਤੇ ਅਸ਼ੋਕ (ਸੁਪਰਵਾਈਜ਼ਰ ਬੀ.ਬੀ.ਕੇ ਡੀ.ਏ.ਵੀ ਸੀਨੀਅਰ ਸੈਕੰਡਰੀ ਕੋਲਜੀਏਟ ਸਕੂਲ) ਦੀ ਮੌਜ਼ੂਦਗੀ ਵਿੱਚ ਸੰਪਨ ਹੋਇਆ।ਇਸ ਤਹਿਤ ਦੋ ਵੱਖ-ਵੱਖ ਐਮ.ਓ.ਯੂ ਕੀਤੇ ਗਏ, ਇੱਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਲਈ ਅਤੇ ਦੂਜਾ ਬੀ.ਬੀ.ਕੇ ਡੀ.ਏ.ਵੀ ਸੀਨੀਅਰ ਸੈਕੰਡਰੀ ਕੋਲਜੀਏਟ ਸਕੂਲ ਲਈ।ਇਨ੍ਹਾਂ ਐਮ.ਓ.ਯੂਜ਼ ਦਾ ਮਕਸਦ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੇਸ਼ਾਵਰ ਕਾਊਂਸਲਿੰਗ ਸੇਵਾਵਾਂ, ਮੈਂਟਲ ਹੈਲਥ ਜਾਗਰੂਕਤਾ ਪ੍ਰੋਗਰਾਮ, ਵਰਕਸ਼ਾਪਾਂ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨਾ ਹੈ।ਵਿਦਿਆਰਥੀਆਂ, ਮਾਪਿਆਂ ਅਤੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਲਈ ਨਿਯਮਿਤ ਕਾਊਂਸਲਿੰਗ ਸੈਸ਼ਨ, ਤਣਾਅ ਪ੍ਰਬੰਧਨ ਵਰਕਸ਼ਾਪਾਂ ਅਤੇ ਮੈਂਟਲ ਹੈਲਥ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਤਾਂ ਜੋ ਭਾਵਨਾਤਮਕ ਸੁਖ-ਸਮ੍ਰਿਧੀ ਅਤੇ ਮਨੋਬਲ ਨੂੰ ਮਜ਼ਬੂਤ ਕੀਤਾ ਜਾ ਸਕੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੈਂਟਲ ਹੈਲਥ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮ ਹੈ, ਖਾਸ ਕਰਕੇ ਉਹਨਾਂ ਵਿਦਿਆਰਥੀਆਂ ਲਈ ਜੋ ਅਕਾਦਮਿਕ ਦਬਾਅ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ।

Check Also

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਦਿੱਤੀ ਵਧਾਈ

ਅੰਮ੍ਰਿਤਸਰ, 5 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …