ਅੰਮ੍ਰਿਤਸਰ, 15 ਫ਼ਰਵਰੀ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਪ੍ਰਿੰ. ਜੇ.ਐਸ ਬਾਵਾ ਦਾ ਲਿਖਿਆ ਅਤੇ ਹਰਿੰਦਰ ਸੋਹਲ ਦਾ ਨਿਰਦੇਸ਼ਤ ਕੀਤਾ ਪੀਰ ਬੁੱਧੂ ਸ਼ਾਹ ਦੇ
ਜੀਵਨ ‘ਤੇੇ ਅਧਾਰਿਤ ਧਾਰਮਿਕ ਨਾਟਕ ‘ਸੱਚ ਦੇ ਪਾਂਧੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਣ ਕੀਤਾ ਗਿਆ।
ਇਹ ਨਾਟਕ ਪੀਰ ਬੁੱਧੂ ਸ਼ਾਹ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਸੱਚੀ ਸ਼ਰਧਾ ਨੂੰ ਸਮਰਪਿਤ ਹੈ।ਨਾਟਕ ਵਿੱਚ ਹਰਿੰਦਰ ਸੋਹਲ, ਗੁਰਦਿਤਪਾਲ ਸਿੰਘ, ਵਿਪਨ ਧਵਨ, ਸਤਨਾਮ ਬਿਜਲੀਵਾਲ, ਰਕੇਸ਼ ਕੁਮਾਰ, ਜਗਦੀਸ਼ ਜੱਬਲ, ਬਿਕਰਮਜੀਤ ਬਿੰਨੀ, ਸਾਵਨ ਵੇਰਕਾ, ਜਸਕਰਨ ਸੋਹਲ, ਸਰਬ ਮਜੀਠਾ, ਮਨਪ੍ਰੀਤ ਸੋਹਲ ਅਤੇ ਨਵਪ੍ਰੀਤ ਹੁੰਦਲ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਗੀਤ ਤੇ ਸੰਗੀਤ ਹਰਿੰਦਰ ਸੋਹਲ ਵਲੋਂ ਤਿਆਰ ਕੀਤਾ ਗਿਆ।ਕਲਾਕਾਰਾਂ ਦਾ ਮੇਕਅਪ ਅਮਰੀਕ ਰੰਧਾਵਾ ਵੱਲੋਂ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕੁਲਬੀਰ ਸੂਰੀ, ਪਰਮਜੀਤ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਮਹਿਲਾਂਵਾਲਾ, ਗੁਰਪ੍ਰੀਤ ਸਿੰਘ, ਪ੍ਰਿੰ. ਹਰਪ੍ਰੀਤ ਕੌਰ, ਨਰਿੰਦਰ ਸਿੰਘ (ਰੋਜ਼ ਬਰਡ ਸਕੂਲ) ਤੇ ਵਿਦਿਆਰਥੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media