ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਕੈਮਿਸਟਰੀ ਵਿਭਾਗ ਵਲੋਂ ‘ਰਸਾਇਣ ਵਿਗਿਆਨ ’ਚ ਹਾਲੀਆ ਤਰੱਕੀ’ (‘ਰੀਸੈਂਟ
ਅਡਵਾਂਸ ਇਨ ਕੈਮੀਕਲ ਸਾਇੰਸਸ (ਆਰ.ਏ.ਸੀ.ਐਸ-12) ਦਾ 12ਵਾਂ ਐਡੀਸ਼ਨ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਇਆ ਗਿਆ ਇਕ ਰੋਜ਼ਾ ਸੈਮੀਨਾਰ “ਮਟੀਰੀਅਲ ਕੈਮਿਸਟਰੀ ਅਤੇ ਨੈਨੋਮੈਟੀਰੀਅਲ”ਵਿਸ਼ੇ ’ਤੇ ਅਧਾਰਿਤ ਸੀ, ਜਿਸ ਨੂੰ ਸਰਗਰਮ ਅਤੇ ਇੰਟਰਐਕਟਿਵ ਸਿੱਖਣ, ਅਕਾਦਮਿਕ ਸੰਵਾਦ ਅਤੇ ਸਹਿਯੋਗੀ ਖੋਜ਼ ਨੂੰ ਉਤਸ਼ਾਹਿਤ ਕਰਨ ਦੀ ਭਾਵਨਾ ’ਚ ਸੰਕਲਪਿਤ ਕੀਤਾ ਗਿਆ ਸੀ।
ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਰੋਪੜ ਤੋਂ ਰਸਾਇਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨਰਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਡਾ. ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਉੱਚ-ਗੁਣਵੱਤਾ ਵਾਲੀ ਖੋਜ਼ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਿੰ: ਡਾ. ਰੰਧਾਵਾ ਨੇ ਤਕਨੀਕੀ ਤਰੱਕੀ ’ਚ ਪਦਾਰਥ ਵਿਗਿਆਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਇਸ ਸੈਮੀਨਾਰ ਮੌਕੇ ਡਾ. ਨਰਿੰਦਰ ਸਿੰਘ ਨੇ ਉੱਨਤ ਸਮੱਗਰੀ ਖੋਜ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੰਡੀ ਤੋਂ ਸਹਾਇਕ ਪ੍ਰੋਫੈਸਰ ਡਾ. ਅਭਿਮਨੇਵ ਧੀਰ ਨੇ ਨੈਨੋਮੈਟੀਰੀਅਲਜ਼ ਅਤੇ ਕਾਰਜਸ਼ੀਲ ਸਮੱਗਰੀਆਂ ਬਾਰੇ ਗਿਆਨ ਪ੍ਰਦਾਨ ਕੀਤਾ।
ਇਸ ਤੋਂ ਪਹਿਲਾਂ ਸੈਮੀਨਾਰ ਕਨਵੀਨਰ ਅਤੇ ਵਿਭਾਗ ਮੁਖੀ ਡਾ. ਅਮਿਤ ਆਨੰਦ ਐਸੋਸੀਏਟ ਪ੍ਰੋਫੈਸਰ ਅਤੇ ਸੰਗਠਨ ਸਕੱਤਰ ਡਾ. ਸੁਖਮੀਤ ਕੌਰ, ਸਹਾਇਕ ਪ੍ਰੋਫੈਸਰ, ਕੈਮਿਸਟਰੀ ਵਿਭਾਗ ਵੱਲੋਂ ਆਏ ਉਕਤ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਡਾ. ਆਨੰਦ ਨੇ ਕਿਹਾ ਕਿ ਉਕਤ ਸੈਮੀਨਾਰ ਪ੍ਰਿੰ: ਡਾ. ਰੰਧਾਵਾ ਦੇ ਸਹਿਯੋਗ ਅਤੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ ਦੇ ਆਪਸੀ ਤਾਲਮੇਲ ਸਦਕਾ ਉਲੀਕਿਆ ਗਿਆ, ਜਿਨ੍ਹਾਂ ਦੇ ਸਮਰਪਿਤ ਯਤਨਾਂ ਨੇ ਇਸ ਪਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਮਹੱਤਵਪੂਰਨ ਯੋਗਦਾਨ ਪਾਇਆ।
ਇਸ ਮੌਕੇ ਕਾਲਜ ਦੇ ਅਕਾਦਮਿਕ ਅਫੇਅਰਜ਼ ਡੀਨ ਡਾ. ਤਮਿੰਦਰ ਸਿੰਘ ਭਾਟੀਆ ਦੀ ਮੌਜ਼ੂਦਗੀ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੋਫੈਸਰ ਡਾ. ਵਿਪਿਨ ਕੁਮਾਰ ਨੇ ਪਹਿਲੇ ਟੈਕਨੀਕਲ ਸੈਸ਼ਨ ਦੀ ਅਗਵਾਈ ਕੀਤੀ।ਜਦਕਿ ਯੂਨੀਵਰਸਿਟੀ ਪ੍ਰੋਫੈਸਰ ਡਾ. ਅਸ਼ਵਨੀ ਕੁਮਾਰ ਸੂਦ ਦੂਜੇ ਟੈਕਨੀਕਲ ਸੈਸ਼ਨ ਦੇ ਚੇਅਰਪਰਸਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਡਾ. ਪ੍ਰਭਪ੍ਰੀਤ ਸਿੰਘ ਨੇ ਰਿਸਰਚ ਕੈਟੇਗਰੀ ਦੇ ਪੋਸਟਰਾਂ ਦਾ ਮੁਲਾਂਕਣ ਕੀਤਾ।ਇਸ ਮੌਕੇ ਈ-ਐਬਸਟਰੈਕਟ ਕਿਤਾਬ ਨੂੰ ਲੋਕ ਅਰਪਿਤ ਕੀਤਾ ਗਿਆ।
ਇਸ ਸੈਮੀਨਾਰ ਦੌਰਾਨ ਦੋ ਤਕਨੀਕੀ ਸੈਸ਼ਨ ਕਰਵਾਏ ਗਏ, ਜਿਸ ’ਚ ਮੌਖਿਕ ਪੇਸ਼ਕਾਰੀ ਸੈਸ਼ਨ ਮੌਕੇ 2 ਫੈਕਲਟੀ ਮੈਂਬਰਾਂ, 4 ਖੋਜ ਵਿਦਵਾਨਾਂ ਅਤੇ 3 ਅੰਡਰ-ਗ੍ਰੈਜੁਏਟ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ।ਪੋਸਟਰ ਪੇਸ਼ਕਾਰੀ ਸੈਸ਼ਨ ’ਚ ਅੰਡਰਗੈਜੁਏਟ, ਪੋਸਟ ਗ੍ਰੈਜੂਏਟ ਅਤੇ ਖੋਜ ਸ਼ਰੇਣੀਆਂ ਅਧੀਨ ਉਤਸ਼ਾਹੀ ਭਾਗੀਦਾਰੀ ਸੀ।ਮਹਿਮਾਨਾਂ ਵੱਲੋਂ ਜੇਤੂਆਂ ਦਾ ਐਲਾਨ ਕੀਤਾ ਗਿਆ ਸੀ।ਸਹਾਇਕ ਪ੍ਰੋਫੈਸਰ ਡਾ. ਹਰਦੀਪ ਕੌਰ ਵੱਲੋਂ ਧੰਨਵਾਦ ਕੀਤਾ ਗਿਆ।
ਡਾ. ਆਨੰਦ ਨੇ ਕਿਹਾ ਕਿ ਸੈਮੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਆਫ਼ ਐਜੂਕੇਸ਼ਨ, ਖਾਲਸਾ ਕਾਲਜ ਆਫ਼ ਫਾਰਮੇਸੀ, ਐਸ.ਆਰ ਗੌਰਮਿੰਟ ਕਾਲਜ ਫਾਰ ਵੁਮੈਨ, ਡੀ.ਏ.ਵੀ ਕਾਲਜ, ਹਿੰਦੂ ਕਾਲਜ, ਬੀ.ਯੂ.ਸੀ ਕਾਲਜ ਬਟਾਲਾ, ਐਸ.ਡੀ.ਏ.ਐਮ ਕਾਲਜ ਦੀਨਾਨਗਰ ਆਦਿ ਵੱਖ-ਵੱਖ ਸੰਸਥਾਵਾਂ ਦੇ 230 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media